ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੭)


ਕਿਲੇ ਦੇ ਅੰਦਰ ਨਹੀਂ ਜਾ ਸਕਦਾ। ਕਿਲੇ ਦੀ
ਉੱਤਰ ਅਤੇ ਲਹਿੰਦੇ ਦੀ ਗੁੱਠ ਦੇ ਬਾਹਰਵਾਰ
ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦਾ ਡੇਹਰਾ
ਹੈ। ਏਥੇ ਗੁਰੂ ਜੀ ਸਮਾਏ ਸਨ। ਇਸ ਦੀ ਛੱਤ
ਸੁਨੈਹਰੀ ਹੈ, ਕੋਲ ਹੀ ਬਾਵਲੀ ਬਣੀ ਹੋਈ ਹੈ ਜਿਸ
ਦਾ ਪਾਣੀ ਬੜਾ ਠੰਡਾ ਤੇ ਮਿੱਠਾ ਹੈ। ਡੇਹਰੇ ਵਿੱਚ ਹੁਣ
ਸੰਗਮਰਮਰ ਦਾ ਫ਼ਰਸ਼ ਲੱਗ ਗਿਆ ਹੈ।

ਬਾਰਾਂਦਰੀ ਦੇ ਪਰ੍ਹੇ ਕਿਲੇ ਦੇ ਉੱਤਰ ਵੱਲ
ਬੜਾ ਮੈਦਾਨ ਹੈ ਜਿਸ ਵਿੱਚ ਸਰਕਾਰ ਨੇ ਬਹੁਤ
ਸਾਰੇ ਖੂਹੇ ਪੱਟੇ ਹਨ। ਇਨ੍ਹਾਂ ਖੂਹਾਂ ਦਾ ਪਾਣੀ ਬੜਾ
ਸਾਫ਼ ਤੇ ਸੁਥਰਾ ਹੈ। ਇਹੀ ਪਾਣੀ ਨਲਕਿਆਂ
ਦੀ ਰਾਹੀਂ ਸਾਰੇ ਸ਼ਹਿਰ ਵਿੱਚ ਜਾਂਦਾ ਹੈ। ਇਸ
ਤੋਂ ਲਹੌਰ ਦਿਆਂ ਲੋਕਾਂ ਨੂੰ ਬੜਾ ਸੁਖ ਹੋ ਗਿਆ
ਹੈ। ਪਹਿਲਾਂ ਏਥੇ ਹੈਜਾ ਅਤੇ ਹੋਰ ਕਈ ਬੀਮਾਰੀਆਂ
ਰਹਿੰਦੀਆਂ ਸਨ, ਕਿਉਂ ਜੋ ਸ਼ਹਿਰ ਦੇ ਅੰਦਰ ਦਿਆਂ
ਖੂਹਾਂ ਦਾ ਪਾਣੀ ਬੜਾ ਭੈੜਾ ਸੀ। ਨਲਕਿਆਂ ਦਾ
ਆਮ ਪਾਣੀ ਹੋਣ ਕਰਕੇ ਗਲੀਆਂ ਬੀ ਸਾਫ ਰਹਿੰਦੀਆਂ
ਹਨ॥

ਅਗੇ ਲੰਘ ਕੇ ਕੁਝ ਪਰੇ ਬਦਾਮੀ ਬਾਗ ਹੈ।
ਇਸ ਵਿਚ ਟਾਲ੍ਹੀਆਂ ਦੇ ਬ੍ਰਿਛ ਬੜੇ ਸੰਘਣੇ ਹਨ
ਅੰਬ ਬੀ ਬਹੁਤ ਹਨ। ਕੋਲ ਹੀ ਬਦਾਮੀ ਬਾਗ਼ ਨਾਮੇ