ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੮)


ਰੇਲ ਦਾ ਸਟੇਸ਼ਨ ਹੈ ਸ਼ਹਿਰ ਦੇ ਲੋਕ ਜੇਹੜੇ
ਕਿਲੇ ਵਾਲੇ ਪਾਸੇ ਰਹਿੰਦੇ ਹਨ ਇੱਸੇ ਸਟੇਸ਼ਨ ਤੇ
ਲਹਿੰਦੇ ਚੜ੍ਹਦੇ ਹਨ।

ਲਹੌਰ ਵਿੱਚ ਰੇਸ਼ਮ ਦੇ ਕਾਰਖਾਨੇ ਬੀ ਹਨ।
ਜਿਨ੍ਹਾਂ ਵਿੱਚ ਦੇਸ਼ਮੀ ਦਰਯਾਈ ਤੇ ਗੁਲਬਦਨ ਬਹੁਤ
ਬਣਦੀ ਹੈ। ਰੇਸ਼ਮੀ ਨਾਲੇ ਬੀ ਬਹੁਤ ਤਿਆਰ ਹੁੰਦੇ
ਹਨ। ਗੋਟਾ ਕਿਨਾਰੀ ਦੀ ਬਹੁਤ ਬਣਦੀ ਹੈ, ਪਰ
ਅੰਮ੍ਰਿਤਸਰੀ ਜੇਹਾ ਸੋਹਨਾਂ ਤੋਂ ਸਾਫ਼ ਨਹੀਂ ਹੁੰਦਾ।
ਲਹੌਰੀ ਦਰਯਾਈ ਤੇ ਅੰਮ੍ਰਿਤਸਰੀ ਗੋਟਾ ਮਸ਼ਹੂਰ ਹਨ।

(੬o) ਰੋਟੀ ॥੪॥



ਦਾਦੀ ਨੂੰ ਰੋਟੀ ਪਕਾਂਦਿਆਂ ਵੇਖ ਕੇ ਵੀਰੋ
ਆਂਖਣ ਲੱਗੀ:--
ਵੀਰੋ---ਬੇਬੇ ਜੀ ਤੁਸੀਂ ਮੈਨੂੰ ਕਦੇ ਰੋਟੀ ਨਹੀਂ
ਪਕਾਣ ਦਿੰਦੇ, ਮੈਨੂੰ ਕਿੱਕੁਰ ਵੱਲ ਆਵੇਗਾ?
ਮੈਨੂੰ ਬੀ ਜਾਚ ਦੱਸੋ
ਦਾਦੀ---ਹਲਾ ਅੱਜ ਮੈਨੂੰ ਪੇੜੇ ਬਣਾਕੇ ਦਿੰਦੀ
ਜਾਹ ਅਰ ਮੈਂ ਵੇਲ ਕੇ ਪਕਾਂਦੀ ਹਾਂ।
ਮੁੜ ਜਦ ਪੇੜਿਆਂ ਦੀ ਜਾਚ ਆ ਜਾਵੇ