ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੯)


ਤਾਂ ਮਗਰਲੇ ਦੋ ਤ੍ਰੈ ਫੁਲਕੇ ਆਪਣੇ ਜੋਗੇ
ਪਕਾ ਲਿਆ ਕਰ। ਇਸ ਤਰ੍ਹਾਂ ਸਿੱਖ
ਜਾਏਂਗੀ ਪਰ ਅਜੇ ਤੈਨੂੰ ਚਾਚ ਨਹੀਂ
ਆਉਂਦੀ ਇਸ ਕਰਕੇ ਰੋਟੀ ਵਿਗਾੜ
ਦੇਵੇਗੀ। ਉਹ ਕਿਸੇ ਕੋਲੋਂ ਖਾਧੀ ਬੀ ਨਾ
ਜਾਵੇਗੀ।

ਵੀਰੋ---ਪੇੜੇ ਬਨਾਣ ਦੀ ਬੀ ਕੋਈ ਜਾਚ ਹੁੰਦੀ ਹੈ?
ਲਿਆਓ ਤੁਮੈਂ ਬਣਾ ਦਿੰਦੀ ਹਾਂ॥
ਜਾਂ ਵੀਰੋ ਪੇੜੇ ਬਨਣ ਬੈਠੀ ਤਾਂ ਮਿੱਟੀ ਦੇ ਗਰੋਲੇ
ਜੇਹੇ ਵਲ ਛੱਡੇ। ਕੋਈ ਨਿੱਕਾ ਸਾ, ਕੋਈ
ਵੱਡਾ ਪਲੇਥਨ ਐਨਾਂ ਲਾਇਆ ਕਿ ਵੱਟੇ ਬੀ
ਨਾ ਗਏ॥
ਦਾਦੀ---(ਵੇਖਕੇ ਬੋਲੀ) ਇਹੋ ਜੇਹੇ ਪੇੜੇ ਨਾਂ ਬਨਾ
ਤੂੰ ਤੇ ਆਟਾ ਪਈ ਉਜਾੜਦੀ ਹੈਂ। ਤਾਹੀਏ
ਆਂਹਦੀ ਸੈਂ ਪੇੜੇ ਦੀ ਵੀ ਕੋਈ ਜਾਚ
ਹੁੰਦੀ ਹੈ?
ਵੀਰੋ---ਨਾਂ ਬੇਬੇ ਜੀ, ਮੈਂ ਹੀ ਬਨਾਵਾਂਗੀ। ਹੁਣ ਮੈਨੂੰ
ਪਤਾ ਲਗ ਗਿਆ ਹੈ ਜੋ ਕਿ ਭਾਵੇਂ ਕਿੱਡਾ
ਸੁਖੱਲਾ ਕੰਮ ਕਿਉਂ ਨਾ ਹੋਵੇ ਕੀਤੇ ਬਾਝ
ਨਹੀਂ ਆਉਂਦਾ।