ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੦)


ਦਾਦੀ---ਬੱਚੀ ਪਹਿਲੇ ਤੌਣਦੇ ਸੱਜੇ ਪਾਸਿਓਂ ਆਟਾ
ਤ੍ਰਾੰਡਕੇ ਤੇ ਧੂੜਾ ਲਾਕੇ ਖੱਬੇ ਹੱਥ ਦੀ ਤਲੀ ਪਰ
ਰੱਖ, ਮੁੜ ਸੱਜੇ ਹੱਥ ਦੀਆਂ ਉਂਗਲੀਆਂ ਨਾਲ
ਉਸਨੂੰ ਮੋੜੀ ਆ। ਇੱਸੇ ਤਰ੍ਹਾਂ ਦੋ ਤਿੰਨ ਵਾਰ
ਕਰਕੇ ਖੱਬੇ ਹੱਥ ਦੀ ਲੱਪ ਜਹੀ ਬਣਾਕੇ ਸੱਜੇ
ਹੱਥ ਦੀ ਤਲੀ ਅਰ ਸੀ ਨਾਲ ਗੱਲ ਕਰੀ
ਆ ਜਦ ਤੀਕੁਰ ਚੰਗਾ ਗੋਲ ਨਾ ਬਣ ਜਾਵੇ।
ਵੀਰੋ ਨੇ ਦਾਦੀ ਦੇ ਆਖੇ ਅਨੁਸਾਰ ਪੇੜਾ ਬਣਾਯਾ
ਅਰ ਦਾਦੀ ਨੂੰ ਆਖਣ ਲੱਗੀ ਹਣ ਮੈਂ ਪੇੜਾ
ਤੇ ਬਣਾ ਲਿਆ ਹੈ ਮੈਨੂੰ ਚੁਨਣ ਦੀ ਜਾਚ ਦੱਸੋ॥
ਦਾਦੀ---ਪੇੜੇ ਦੇ ਦੋਹੀਂ ਪਾਸੀਂ ਪਲੇਥਨ ਲਾਕੇ ਖੱਬੇ ਹੱਥ
ਦੀ ਤਲੀ ਤੇ ਰੱਖ ਕੇ ਸੱਜੇ ਪੰਜੇ ਨਾਲ ਉਸ
ਵਿਚ ਟੋਇਆ ਪਾਦੇ। ਮੁੜ ਦੋਹਾਂ ਹੱਥਾਂ ਦੀਆਂ
ਉਂਗਲੀਆਂ ਹਿਠਾਹਾਂ ਅਤੇ ਅੰਗੂਠੇ ਉਤਾਹਾਂ ਨੂੰ
ਰੱਖਕੇ ਪੇੜੇ ਨੂੰ ਦਬਾਈ ਆ ਕਿ ਰੋਟੀ ਇੱਕੋ
ਜੇਹੀ ਚੁਨੀ ਜਾਵੇ॥
ਵੀਰੋ ਨੇ ਆਪਣੀ ਦਾਦੀ ਆਖੇ ਮੂਜਬ ਕੀਤਾ ਪਰ
ਤਾਂ ਬੀ ਕਿਸੇ ਵਿੱਚ ਧੂੜਾ ਬਹੁਤਾ ਲਾਣ ਕਰਕੇ
ਵੱਟ ਨਾ ਮਰੇ ਅਰ ਕੋਈ ਚੰਗਾ ਨੇ ਚੁਨਣ ਕਰਕੇ
ਰੋਟੀ ਡਿੰਗੀ ਅਰ ਮੋਟੀ ਪਤਲੀ ਹੋ ਗਈ। ਪਰ