ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੧)



ਦਾਦੀ ਕੋਲ ਸੀ ਉਹ ਨਾਲੋਂ ਨਾਲ ਮੱਤ ਦਿੰਦੀ
ਜਾਂਦੀ ਸੀ ਇਸ ਕਰਕੇ ਕੁਝ ਸਮਾ ਪਾਕੇ
ਵੀਰੋ ਨੂੰ ਪੇੜੇ ਬਨਾਣ ਅਰ ਚੁਨਣ ਦੀ ਬੀ
ਜਾਚ ਆਗਈ।

(੬੧) ਮਕਈ ॥


ਇੱਕ ਦਿਨ ਕਰਤਾਰੋ ਦੀ ਮਾਂ ਤ੍ਰਿਕਾਲਾਂ ਵੇਲੇ
ਖੂਹ ਤੋਂ ਸਾਗ ਪੱਠਾ ਲੈਕੇ ਆਈ! ਕਰਤਾਰੋ ਆਪਣੇ
ਭਰਾਵਾਂ ਕੋਲ ਬੈਠੀ ਸੀ, ਬੁਝਾਰਤਾਂ ਪਏ ਪਾਂਦੇ ਸਨ।
ਉਨ੍ਹਾਂ ਦੀ ਮਾਂ ਬੀ ਕੋਲ ਆ ਬੈਠੀ। ਆਖਣ ਲੱਗੀ,"ਲੈ
ਕਰਤਾਰੋ ਇਕ ਮੇਰੀ ਬੁਝਾਰਤ ਬੁੱਝ। ਹਰੀ ਸਾਂ ਮੈਂ
ਭਰੀ ਸਾਂ ਨਾਲ ਮੋਤੀਆਂ ਜੜੀ ਸਾਂ, ਲਾਲਾ ਜੀ ਦੇ ਬਾਗ
ਵਿੱਚ, ਲੈ ਦੁਸ਼ਾਲਾ ਖੜੀ ਸਾਂ"। ਕੁੜੀ ਨੇ ਆਖਿਆ
"ਇਹ ਤਾਂ ਨਵੀਂ ਬੁਝਾਰਤ ਹੈ, ਮੈਨੂੰ ਕੁਝ ਪਤਾ ਨਹੀਂ
ਲੱਗਦਾ,ਤੁਸੀਂ ਦੱਸੋ। ਉਹਦੀ ਮਾਂ ਨੇ ਛੱਲੀਆਂ ਨਵੀਆਂ
ਕਰਨ ਲਈਂ ਥੋੜੇ ਜਿਹੇ ਟਾਂਡੇ ਆਂਦੇ ਸਨ, ਡਿਉੜ੍ਹੀ ਵਿੱਚ
ਧਰਆਈ ਸੀ। ਓਥੋਂ ਇੱਕ ਟਾਂਡੇ ਨਾਲੋਂ ਛੱਲੀ ਭੰਨੀਓਸ
ਅਤੇ ਛੱਲੀ ਦੇ ਪੜਦੇ ਲਾਹਕੇ ਬੁਝਾਰਤ ਸਮਝਾਈ ਓਸੁ
ਸਾਰੇ ਟੱਬਰ, ਨੇ ਹਰੀਆਂ ਹਰੀਆਂ ਦੋਧੀਆਂ ਛੱਲੀਆਂ
ਭੰਨ ਕੇ ਖਾਧੀਆਂ"।