ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੨)

ਸਵੇਰੇ ਉੱਠਦਿਆਂ ਧੀ ਮਾਂ ਨੂੰ ਚੰਬੜ ਪਈ। ਆਖਣ ਲੱਗੀ, "ਰਾਤੀਂ ਛੱਲੀਆਂ ਚੱਬੀਆਂ ਸਨ, ਕਿਹਾ ਸੁਆਦ ਆਇਆ ਸੀ। ਰੋਟੀ ਵੇਲੇ ਤੋਂ ਪਹਿਲਾਂ ਮੈਨੂੰ ਮਕਈ ਦੀ ਪੈਲੀ ਵਿਖਾਓ"। ਮਾਂ ਧੀ ਨੂੰ ਭੱਤੇ ਵੇਲੇ ਨਾਲ ਖੂਹ ਵੱਲ ਲੈ ਗਈ। ਇੱਕ ਪਾਸੇ ਵੇਖਕੇ ਧੀ ਦੌੜ ਪਈ ਅਤੇ ਆਖਣ ਲੱਗੀ, "ਬੇਬੇ ਔਹ ਵੇਖਾਂ ਰਾਤ ਜਿਹੇ ਟਾਂਡੇ ਖਲੇ ਹਨ, ਮੇਰੇ ਨਾਲੋਂ ਬੀ ਕਿੰਨੇ ਉੱਚੇ ਹਨ। ਇਹ ਪੈਲੀ ਕਿੰਨੇ ਚਿਰ ਦੀ ਬੀਜੀ ਹੋਈ ਹੈ?" ਮਾਂ ਨੇ ਆਖਿਆ, "ਢਾਈ ਮਹੀਨੇ ਹੋਏ ਹਨ। ਸਾਉਣ ਚੜ੍ਹਿਆਂ ਮੀਹ ਵੱਸ ਰਹੇ ਸਨ ਤਾਂ ਮਕਈ ਬੀਜੀ ਸੀ। ਸੱਤਾਂ ਅੱਠਾਂ ਦਿਨਾਂ ਪਿੱਛੋਂ ਕਈ ਫੁੱਟ ਪੈਂਦੀ ਹੈ, ਅਤੇ ਫੇਰੀ ਬੜੀ ਛੇਤੀ ਵਧਦੀ ਹੈ"। ਧੀ ਪੁੱਛਿਆ, "ਮਕਈ ਕਿਸ ਤਰ੍ਹਾਂ ਬੀਜਦੇ ਹਨ, ਅਤੇ ਕਿਹੋ ਜਿਹੀ "ਜਿਮੀ ਵਿੱਚ? ਮਾਂ ਦੱਸਿਆ ਜਿਮੀਂ ਬੜੀ ਤਾਕਤ ਵਾਲੀ ਲੋੜੀਏ ਜਿਸਦੀ ਮਿੱਟੀ ਨਰਮ ਅਤੇ ਪੋਲੀ ਹੋਵੇ। ਪੰਜ ਛੇ ਵਾਰੀ ਹਲ ਵਾਂਹਦੇ ਹਨ। ਮੈਂ ਇੱਕ ਬੂਟਾ ਪੁੱਟਕੇ ਤੈਨੂੰ ਵਖਾਂਦੀ ਹਾਂ। ਵੇਖ ਜੜਾਂ ਹਿਤਾਂ ਦੂਰ ਤੀਕਰ ਨਹੀਂ ਜਾਂਦੀਆਂ ਸਗੋਂ ਦੁਆਲੇ ਦੁਆਲੇ ਖਿਲਰਦੀਆਂ ਹਨ। ਏਸੇ ਕਰਕੇ ਹੀ ਤਾਂ ਹਲ ਬਹੁਤਾ ਡੂੰਘਾ ਨਹੀਂ ਚਲਾਂਦੇ। ਅਤੇ ਬੀ ਮ੍ਹੋਕਲੇ ਮ੍ਹੋਕਲੇ ਬੀਜਦੇ ਹਨ। ਨਹੀਂ ਤਾਂ ਬੂਟੇ ਸੰਘਨੇ ਹੋ ਹੋ ਕੇ ਚੰਗੀ ਤਰ੍ਹਾਂ ਨਹੀਂ ਵਧਦੇ। ਜਾਂ ਗੋੱਡੀ