ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੩)


ਕਰਨ ਲੱਗਿਆਂ ਵਿੱਚੋਂ ਵਿੱਚੋਂ ਬੂਟੇ ਪੁਟਣੇ ਪੈਂਦੇ ਹਨ?
ਧੀ ਬੋਲੀ, ਸਾਡੀ ਪੈਲੀ ਵਿੱਚ ਇੱਕ ਇੱਕ ਟਾਂਡੇ ਨੂੰ
ਤ੍ਰ੍ਰੈ ਤ੍ਰ੍ਰੈ ਚਾਰ ਚਾਰ ਛੱਲੀਆਂ ਲੱਗੀਆਂ ਹਨ"।

ਮਾਂ ਦੱਸਿਆ, "ਬੀਬੀ ਜੇ ਬੀ ਮਾੜਾ ਹੋਵੇ ਤਾਂ
ਮਸਾਂ ਇੱਕ ਦੋ ਛੱਲੀਆਂ ਪੈਂਦੀਆਂ ਹਨ। ਇਸ ਲਈ
ਬੀ ਚੋਣਵਾਂ ਅਤੇ ਵਧੀਆਂ ਹੋਣਾ ਚਾਹੀਏ। ਚੱਲ ਹੁਣ
ਰੋਟੀ ਵੇਲਾ ਹੋਣ ਲੱਗਾ ਹੈ, ਘਰ ਚਲੀਏ"॥

(੬੨) ਨਵਾਂ ਲਹੌਰ ॥੨॥


ਸ਼ਹਿਰ ਹੋਰ ਲਹਾਰੀ ਦਰਵਾਜਿਓ ਨਿਕਲੀਏ
ਤਾਂ ਪਹਿਲੇ ਅਨਾਰਕਲੀ ਦਾ ਬਜਾਰ ਆਉਂਦਾ ਹੈ।
ਇਹ ਵੱਡਾ ਚੌੜਾ ਹੈ। ਅੰਗ੍ਰੇਜਾਂ ਦੇ ਰਾਜ ਵਿੱਚ ਜੇਹੜੇ
ਨਵੇਂ ਬਜ਼ਾਰ ਬਨਦੇ ਹਨ, ਬੜੇ ਖੁੱਲ੍ਹੇ ਅਤੇ ਸਿੱਧੇ ਬਨਦੇ
ਹਨ। ਅਨਾਰਕਲੀ ਬਜ਼ਾਰ ਵਿੱਚ ਵੱਡਿਆਂ ਵੱਡਿਆਂ
ਸੌਦਾਗਰਾਂ ਦੀਆਂ ਹੱਟੀਆਂ ਹਨ। ਦੇਸੀ ਤੇ ਵਲਾਇਤੀ
ਜਿਹੀ ਸ਼ੈ ਢੂੰਡੋ ਏਥੇ ਮਿਲ ਸਕਦੀ ਹੈ। ਇਸ ਬਜ਼ਾਰ ਦੀ
ਸੁੰਦਰਤਾਈ ਵੇਖਣੇ ਜੋਗ ਹੈ।

ਜਦੋਂ ਦਾ ਪੰਜਾਬ ਵਿੱਚ ਅੰਗ੍ਰੇਜਾਂ ਦਾ ਰਾਜ
ਹੋਇਆ ਹੈ ਉਨ੍ਹਾਂ ਬੀ ਪੰਜਾਬ ਦੀ ਰਾਜਧਾਨੀ ਲਹੋਰ
ਹੀ ਰੱਖੀ ਹੈ। ਪੰਜਾਬ ਦੇ ਲਾਟ ਸਾਹਿਬ ਲਹੌਰ ਰਹਿੰਦੇ