ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੪)


ਹਨ। ਬਜਾਰ ਵਿੱਚੋਂ ਅੰਗ੍ਹਾਂ ਲੰਘ ਜਾਈਏ ਤਾਂ ਸੱਜੇ ਹੱਥ
ਵੱਲ ਅਜਾਇਬ ਘਰ ਦੀ ਉੱਤਮ ਇਮਾਰਤ ਨਜਰ ਪੈਂਦੀ
ਹੈ। ਉਹਦੇ ਅੰਦਰ ਜਾਕੇ ਵੇਖੋ, ਤਾਂ ਸਾਰੇ ਸੰਸਾਰ ਦੀਆਂ
ਵਸਤਾਂ ਵੱਖੋ ਵੱਖ ਸ਼ੀਸ਼ਿਆਂ ਵਾਲੀਆਂ ਅਲਮਾਰੀਆਂ
ਵਿੱਚ ਪਈਆਂ ਹੋਈਆਂ ਬੜੀ ਬਹਾਰ ਦੇਂਦੀਆਂ ਹਨ,
ਦੇਸ ਦੇਸ ਦੇ ਕੀੜਿਆਂ ਪੰਖੇਰੂਆਂ ਤੇ ਮੋਇਆਂ ਹੋਇਆਂ
ਸੱਪਾਂ ਦੇ ਨਮੂਨੇ ਰੱਖੇ ਹਨ, ਜਿਨ੍ਹਾਂ ਨੂੰ ਵੇਖ ਕੇ ਹਰਾਨ ਹੋ
ਜਾਈਦਾ ਹੈ। ਹਰ ਇੱਕ ਇਲਾਕੇ ਦਿਆਂ ਕੱਪੜਿਆਂ,
ਭਾਂਡਿਆਂ, ਬਰਤਨਾਂ, ਹਥਿਆਰਾਂ ਤੇ ਲੱਕੜ ਦਿਆਂ ਕੰਮਾਂ
ਦੀਆਂ ਵੰਨਗੀਆਂ ਰੱਖੀਆਂ ਹੋਈਆਂ ਹਨ। ਬਾਹਰ ਬੂਹੇ
ਅੱਗੇ ਭੰਗੀਆਂ ਦੀ ਤੋਪ ਸਿੱਖਾਂ ਦੇ ਵੇਲੇ ਦੀ ਰੱਖੀ ਹੋਈ
ਹੈ। ਅਜਾਇਬ ਘਰ ਵੀ ਗੋਲੀ ਦੀ ਮਾਰ ਤੇ ਗਵਰਮੰਟ
ਕਾਲਜ ਹੈ। ਇਹ ਵੱਡੀ ਸਰਕਾਰੀ ਇਮਾਰਤ ਹੈ। ਏਥੇ
ਅੰਗ੍ਰੇਜੀ, ਫਾਰਸੀ ਅਰਬੀ ਅਤੇ ਸੰਸਕ੍ਰਿਤ ਦੀਆਂ ਵੱਡੀਆਂ
ਜਮਾਤਾਂ ਪੜ੍ਹਦੀਆਂ ਹਨ। ਪਦਾਰਥ ਵਿੱਦਯਾ ਅਤੇ ਹੋਰ
ਕੇਈ ਤਰਾਂ ਦੀਆਂ ਵਿੱਦਯਾ ਸਿਖਾਈਆਂ ਜਾਂਦੀਆਂ ਹਨ।
ਪੰਜਾਬ ਦੇਸ਼ ਵਿੱਚ ਇਹ ਕਾਲਜ ਸਭ ਤੋਂ ਵੱਡਾ ਹੈ॥

ਲਹਿੰਦੇ ਪਾਸੇ ਨਾਲ ਹੀ ਜਿਲੇ ਦੀ ਕਚਹਿਰੀ ਹੈ
ਅਤੇ ਉਸਤੋਂ ਪਰੇ ਨਾਲ ਹੀ ਟ੍ਰੇਨਿੰਗ ਕਾਲਜ ਹੈ ਜਿੱਥੋਂ
ਦੇ ਵਿਦਯਾਰਥੀ ਉਸਤਾਦਗੀ ਦਾ ਇਮਤਿਹਾਨ ਪਾਸ
ਕਰਦੇ ਹਨ॥