ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/130

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੫)

ਸ਼ਾਹਾਲਮੀ ਦਰਵਾਜਿਓ ਨਿਕਲ ਕੇ ਸੱਜੇ ਹੱਥਾ
ਜਾਈਏ ਤਾਂ ਅਨਾਰਕਲੀ ਤੋਂ ਖੱਬੇ ਹੱਥ ਇਹ ਉੱਚੀ
ਜਿਹੀ ਇਮਾਰਤ ਕਿਹੀ ਹੈ? ਓਹੋ! ਏਥੇ ਤਾਂ ਬਿਮਾਰ ਲੰਮੇਂ
ਪਏ ਹੋਏ ਹਨ। ਹਸਪਤਾਲ ਹੋਵੇਗਾ, ਠੀਕ, ਇਹ
ਮੇਉ ਹਸਤਪਤਾਲ ਹੈ! ਲੋਕ ਦੂਰੋਂ ਦੂਰੋਂ ਔਖੀਆਂ ਬਨ-
ਵਾਣ ਅਤੇ ਹੋਰ ਵੱਡਿਆਂ ਵੱਡਿਆਂ ਰੋਗਾਂ ਵਾਲੇ ਏਥੇ
ਇਲਾਜ ਕਰਾਣ ਲਈ ਆਉਂਦੇ ਹਨ। ਉਨ੍ਹਾਂ ਦਾ ਇਲਾਜ
ਮੁਖਤ ਕੀਤਾ ਜਾਂਦਾ ਹੈ। ਗ਼ਰੀਬ ਬਿਮਾਰਾਂ ਨੂੰ ਰੋਟੀ ਬੀ
ਦਿੱਤੀ ਜਾਂਦੀ ਹੈ। ਇਸਦੇ ਨਾਲ ਮੈਡੀਕਲ ਕਾਲਜ ਹੈ
ਜਿੱਥੇ ਡਾਕਟਰੀ ਵਿੱਦਯਾ ਬੀ ਸਿਖਾਈ ਜਾਂਦੀ ਹੈ। ਇਹ
ਦੇ ਕੋਲ ਦੀ ਲੇਡੀ ਏਚੀਸਨ ਹਸਤਪਤਾਲ ਹੈ ਜਿੱਥੇ
ਜਨਾਨੀਆਂ ਦਾ ਇਲਾਜ ਹੁੰਦਾ ਹੈ।

( ੬੩) ਉੱਦਮ ॥



ਇੱਕ ਜੱਟ ਨੇ ਅੰਤ ਦੇ ਵੇਲੇ ਆਪਣਿਆਂ ਪੁੱਤ੍ਰਾਂ
ਨੂੰ ਬੁਲਾਕੇ ਕਿਹਾ ਜੋ ਮੇਰੇ ਦਾਖਾਂ ਦੇ ਖੇਤ ਵਿੱਚ ਬਹੁਤ
ਧਨ ਦੱਬਿਆ ਹੋਇਆ ਹੈ, ਡਾਢੇ ਜਤਨ ਨਾਲ ਪੁੱਟ ਕੇ
ਕੱਢਣਾ ਐੱਨਾਂ ਕਹਿ ਪ੍ਰਾਂਣ ਦੇ ਦਿੱਤੇ। ਉਹਦਿਆਂ
ਪੁੱਤ੍ਰਾਂ ਨੇ ਤਿਸ ਦੀ ਕ੍ਰਿਆ ਕਰਮ ਥੋਂ ਵੇਹਲੇ ਹੋਕੇ ਉਸ
ਪੈਲੀ ਨੂੰ ਅੰਗੁਲ ਅੰਗੁਲ ਚੱਪੇ ੨ ਪੁਰ ਲੱਕ ਲੱਕ
ਤਕ ਡੂੰਘਾ ਖੋਦਿਆ ਕਿਉਂ ਜੋ ਧਨ ਦਾ ਪੱਕਾ ਠਿਕਾਨਾ