ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੬)

ਤਾਂ ਦੱਸਿਆ ਹੀ ਨ ਸਾ। ਬਥੇਰੀਆਂ ਟੱਕਰਾਂ ਮਾਰੀਆਂ
ਪਰ ਕੁਝ ਨਾ ਨਿਕਲਿਆ। ਛੇਕੜ ਹਾਰਕੇ ਉਨ੍ਹਾਂ ਟੋਇਆਂ
ਨੂੰ ਪੁਰਵਾ ਉਨ੍ਹਾਂ ਨੇ ਉੱਥੇ ਅੰਗੁਰ ਬੀਜੇ। ਉਸ ਸਾਲ
ਐਨੀ ਫਸਲ ਹੋਈ ਜੋ ਉਨ੍ਹਾਂ ਅੰਗੁਰਾਂ ਨੂੰ ਵੇਚਕੇ ਮੁੱਲ
ਵਿੱਚੋਂ ਬਾਗ਼ ਪੁੱਟਣ ਅਤੇ ਟੋਏ ਪੂਰਣ ਦੀ ਮਜੂਰੀ ਦੇ ਕੇ
ਅੱਗੇ ਨਾਲੋਂ ਵੀਹ ਗੁਣਾਂ ਲਾਹਾ ਆਇਆ।ਇਸ ਤਰ੍ਹਾਂ
ਜਿਸ ਧਨ ਦੀ ਉਹ ਟੋਲ ਭਾਲ ਕਰਦੇ ਸਨ ਉੱਦਮ
ਕਰਨ ਨਾਲ ਉਨ੍ਹਾਂ ਪਾਇਆ॥

ਤਾਂ ਉਨ੍ਹਾਂ ਜਾਣਿਆ ਕਿ ਸਾਡੇ ਪਿਤਾ ਨੇ ਜਦ
ਇਹ ਗੱਲ ਕਹੀ ਸੀ ਕਿ ਦਾਖ ਦੇ ਖੇਤ ਵਿੱਚ ਕੁਝ ਧਨ
ਹੈ ਪੱਟੋਗੇ ਤਾਂ ਲੱਭੇਗਾ ਉਸ ਦਾ ਏਹੋ ਮਤਲਬ ਸਾਂ
ਕਿ ਉੱਦਮ ਕਰੋਗੇ ਤਾਂ ਫਲ ਪਾਓਗੇ। ਕਿਉਂ ਜੋ ਜਤਨ
ਨਾਲ ਹੀ ਧਨ ਦੌਲਤੇ ਲੱਭਦੀ ਹੈ। ਏਹੋ ਈਸ਼੍ਵਰ ਦਾ
ਵੱਡਾ ਨੇਮ ਦੇਖਿਆ ਜਾਂਦਾ ਹੈ। ਕਈ ਲੋਕ ਭਾਗਾਂ ਨੂੰ
ਵੱਡਾ ਮੰਨਦੇ ਹਨ ਅਤੇ ਭਾਗਾਂ ਦੇ ਸਾਮ੍ਹਨੇ ਉੱਦਮ ਨੂੰ
ਬਿਰਥਾ ਸਮਝ ਹੱਥ ਉੱਤੇ ਹੱਥ ਧਰ ਕੇ ਨਿਚਿਤ ਬਹਿ
ਰਹਿੰਦੇ ਹਨ। ਅਜੇਹਾ ਕਰਨਾ ਜੁਆਨਾਂ ਲਈ ਬਹੁਤ
ਬੁਰਾ ਹੈ॥
ਦੇਖੋ ਅੰਗ੍ਰੇਜ਼ਾਂ ਦੀ ਵਲਾਇਤ ਐਥੋਂ ਹਜ਼ਾਰਾਂ ਕੋਹ
ਹੈ ਪਰ ਧੰਨ ਹਨ ਇਹ ਲੋਕ ਜੋ ਕੇਈ ਸਮੁੰਦਰ ਪਾਰ