ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੭)

ਹੋਕੇ ਅਤੇ ਪਹਾੜ ਅਰ ਬਣ ਲੰਘ ਆਏ ਹਨ। ਸਾਡੇ
ਦੇਸ ਵਿੱਚ ਜੇ ਕੋਈ ਦੇਸ਼ਾਂ ਕੋਹਾਂ ਤੇ ਬੀ ਜਾਏ ਤਾਂ ਮਾਂ
ਕਹਿੰਦੀ ਹੈ ਮੇਰਾ ਪੁੱਤ੍ਰ ਪਰਦੇਸ ਗਿਆ ਹੈ। ਸਾਹਿਬ ਤਾਂ
ਸਾਹਬ, ਮੇਮਾਂ ਬੀ ਅਜੇਹੀਆਂ ਉੱਦਮਣਾਂ ਹਨ ਕਿ ਜੋ
ਕੰਮ ਸਾਡੇ ਮਰਦ ਨਹੀਂ ਕਰ ਸਕਦੇ ਉਹ ਹਿੰਮਤ ਨਾਲ
ਕਰ ਲੈਂਦੀਆਂ ਹਨ।

ਦੋਹਰਾ ॥



ਸੁਖੀ ਰਹਿਣ ਜੇ ਚਾਹਿੰ ਤੂੰ ਕਦੇ ਨ ਹੋਈ ਮੁਥਾਜ
ਉੱਦਮ ਨੂੰ ਨਾਂ ਛੱਡ ਤੂੰਰਾਸ, ਹੋਣ ਸਭ ਕਾਜ

(੬੪) ਅਸ਼ਨਾਨ ਅਰਥਾਤ
ਨ੍ਹਾਉਣਾ ॥ ੨ ॥


ਕਿਉਂ ਇਸਦਾ ਤਨ ਹੈ ਮੁਰਝਾਯਾ।
ਕਿਉਂ ਇਸਨੇ ਹੈ ਵੈਦ ਬੁਲਾਯਾ?
ਨਹੀਂ ਨ੍ਹਾਤੀ ਇਹ ਕਈ ਦਿਹਾੜੇ।
ਗਰਮੀ ਹੁਣ ਇਸਦਾ ਤਨ ਸਾੜੇ ॥੧॥
ਨੇਮ ਤੋੜ ਪ੍ਰਭੂ ਦਾ ਇਹ ਦੁਖੀ।
ਨ੍ਹਾਵੇ ਨਿੱਤ ਰਹੇ ਇਹ ਸੁਖੀ।
ਉੱਚੀ ਜਾਤ ਜੁ ਵਿੱਚ ਸੰਸਾਰਾ।
ਨ੍ਹਾਉਣ ਨਿੱਤ ਨ ਕਰਨ ਵਿਸਾਰਾ ॥ ੨ ॥