ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/133

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੮)


ਪ੍ਰਭ ਨੇ ਏਹੋ ਨੇਮ ਠਰ੍ਹਾਯਾ॥
ਸੋ ਅਰੋਗ ਜੋ ਨਿਤਹਿ ਨ੍ਹਾਯਾ॥
ਨਿੱਤ ਨਿੱਤ ਨ੍ਹਾਇ ਸੋ ਇਹ ਫਲ ਪਾਵੇ।
ਆਲਸ ਓਸਦੇ ਪਾਸ ਨਾ ਆਵੇ ॥੩॥
ਭਾਵੇਂ ਹੋਵੇ ਲਿਖਣਾ ਪੜ੍ਹਨਾ।
ਭਾਵੇਂ ਕੰਮ ਜਰੂਰੀ ਕਰਨਾ॥
ਤੜਕੇ ਜਾਗ ਕਰੋ ਇਸ਼ਨਾਨ।
ਨੇਮ ਨ ਟੁੱਟੇ ਰੱਖੋ ਧਯਾਨ ॥੪॥
ਜਗ ਵਿੱਚ ਲੋਕ ਜੋ ਪਸੂ ਸਮਾਨ॥
ਓਹ ਨਹੀਂ ਕਰਦੇ ਨਿੱਤ ਇਸ਼ਨਾਨ॥
ਬੁੱਧੀ ਭ੍ਰਟਸ਼ ਤਿਨ੍ਹਾਂ ਦੀ ਰਹਿੰਦੀ।
ਦੇਹ ਮਲੀਨ ਸਦਾ ਦੁਖ ਸਹਿੰਦੀ ॥ ੫॥

( ੬੫) ਨਵਾਂ ਲਹੌਰ॥ ੩ ॥


ਅਜਾਇਬ ਘਰ ਕੋਲੋਂ ਚੜ੍ਹਦੇ ਪਾਸੇ ਠੰਡੀ
ਸੜਕ ਜਾਂਦੀ ਹੈ। ਇਹ ਵੱਡੀ ਚੌੜੀ ਅਤੇ ਸੁੰਦਰ ਹੈ।
ਦੋਹੀਂ ਪਾਸੀਂ ਪੈਰੀਂ ਟੁਰਨ ਵਾਲਿਆਂ ਵਾਸਤੇ ਸੜਕ
ਹੈ, ਵਿਚਕਾਰ ਬੱਘੀਆਂ ਲੰਘਦੀਆਂ ਹਨ। ਥੋੜੀ ਦੂਰ
ਜਾਈਏ ਤਾਂ ਸੱਜੇ ਪਾਸੇ ਚੀਫ਼ ਕੋਰਟ ਦੀ ਅਮਾਰਤ