ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੯)


ਆਉਂਦੀ ਹੈ। ਏਥੇ ਜੱਜ ਬੈਠਦੇ ਹਨ। ਪੰਜਾਬ ਦੇਸ਼
ਦਿਆਂ ਵੱਡਿਆਂ ਵੱਡਿਆਂ ਮੁਕੱਦਮਿਆਂ ਦੀਆਂ ਅਪੀਲਾਂ
ਏਥੇ ਹੀ ਹੁੰਦੀਆਂ ਹਨ।

ਏਸੇ ਠੰਢੀ ਸੜਕ ਤੇ ਅਗਾਹਾਂ ਲਗੇ ਜਾਈਏ,
ਤਾਂ ਅੱਧ ਕੁ ਮੀਲ ਦੂਰ ਜਾਕੇ ਚਿੜੀ ਘਰ ਆਉਂਦਾ ਹੈ।
ਆਓ ਅੱਜ ਇਹ ਨੂੰ ਭੀ ਵੇਖ ਚੱਲੀਏ। ਉਹੋ!
ਏਥੇ ਤਾਂ ਹਰ ਤਰ੍ਹਾਂ ਦੇ ਜੀਉਂਦੇ ਪੰਛੀ ਤੇ ਜਨੌਰ
ਡੱਕੇ ਹੋਏ ਹਨ। ਭਾਂਤ ਭਾਂਤ ਦੀਆਂ ਚਿੜੀਆਂ ਹਨ।
ਔਹ ਵੇਖੋ ਲੰਗੂਰ ਤੇ ਬਿੱਜੂ ਕਿੱਲੇ ਨਾਲ ਬੱਧੇ ਹੋਏ ਹਨ।
ਏਧਰ ਵੇਖੋ ਖੂਹ ਵਿੱਚ ਇੱਕ ਰਿੱਛ ਬੀ ਡੱਕਿਆ
ਹੋਇਆ ਹੈ। ਭੈਣ! ਏਧਰ ਲੋਹੇ ਦੇ ਪਿੰਜਰੇ ਵਾਲੇ ਕੋਠੇ
ਵੱਲ ਵੇਖ, ਇਹ ਕੀ ਬਲਾ ਅੰਦਰ ਦਿੱਤੀ ਹੋਈ ਹੈ।
ਇਹ ਸ਼ੀਂਹ ਜੇ। ਕਿਹਾ ਡਰਾਉਣਾ ਜਨੌਰ ਹੈ।
ਸੂਰਤ ਵੇਖਿਆਂ ਹੀ ਡਰ ਆਉਂਦਾ ਹੈ, ਪਰ ਆਦਮੀ ਸਭ
ਤੋਂ ਡਾਢਾ ਹੈ। ਇਸਨੂੰ ਬੀ ਫੜ ਕੇ ਪਿੰਜਰੇ ਵਿੱਚ ਲਿਆ
ਬੱਧਾ ਸੂ ਚਿੜੀ ਘਰ ਤੋਂ ਅੱਗੇ ਲੰਘ ਜਾਈਏ, ਤਾਂ
ਲਾਟ ਸਾਹਿਬ ਦੀ ਬੜੀ ਸੁੰਦਰ ਕੋਠੀ ਹੈ। ਇਸ ਦੇ
ਚੌਂਹੀਂ ਪਾਸੀਂ ਬਾਗ ਬਗੀਚੇ ਲੱਗੇ ਹੋਏ ਹਨ ਜਿਨ੍ਹਾਂ
ਵਿੱਚ ਸੜਕਾਂ ਸੈਲ ਕਰਨ ਲਈ ਬੜੀਆਂ ਸੁੰਦਰ
ਹਨ। ਇਸ ਤੋਂ ਥੋੜੀ ਦੂਰ ਅੱਗੇ ਚੱਲੋ। ਵੇਖੋ ਇੱਕ
ਵੱਡਾ ਸੁੰਦਰ ਬਾਗ ਨਜ਼ਰ ਆਇਆ, ਏਹੋ ਸ਼ਾਲਾ