ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੦)


ਬਾਗ਼ ਜੇ, ਜਿਸ ਦੀ ਸੋਭਾ ਲਿਖਣ ਵਿੱਚ ਨਹੀਂ
ਆਉਂਦੀ। ਇਸ ਵਿੱਚ ਸੈਲ ਵਾਸਤੇ ਸੜਕਾਂ ਬਣੀਆਂ
ਹੋਈਆਂ ਹਨ। ਬਾਗ਼ ਦੇ ਤਖਤੇ ਇਸ ਤਰ੍ਹਾਂ ਬਨੇ ਹੋਏ
ਹਨ ਜੋ ਸਾਰਿਆਂ ਥੋਂ ਉੱਪਰ ਦੇ ਤਖਤੇ ਤੇ ਬੈਠ ਕੇ
ਵੇਖੀਏ ਤਾਂ ਸਾਰਾ ਬਾਗ ਪਿਆ ਦਿੱਸਦਾ ਹੈ। ਰੰਗ
ਬਰੰਗੇ ਫੁੱਲ ਖਿੜੇ ਹੋਏ ਵੇਖ ਕੇ ਅੱਖੀਂ ਠੰਢ ਪੈਂਦੀ
ਹੈ ਅਤੇ ਮਨ ਪਰਸਿੰਨ ਹੁੰਦਾ ਹੈ।

ਸ਼ਾਲਾ ਬਾਗ ਤੋਂ ਫੇਰ ਸਿੱਧੇ ਸ਼ਹਿਰ ਵੱਲ
ਆਵੀਏ ਤਾਂ ਰੇਲ ਦਾ ਸਟੇਸ਼ਨ ਆਉਂਦਾ ਹੈ। ਪੰਜਾਬ
ਵਿੱਚ ਇਹਦੇ ਨਾਲ ਦਾ ਕੋਈ ਸਟੇਸ਼ਨ ਨਹੀਂ। ਇਹ
ਬੜੀ ਸੋਹਣੀ ਇਮਾਰਤ ਹੈ। ਇਸਦੇ ਕੋਲ ਦੀ ਰੇਲ ਦਾ
ਕਾਰਖਾਨਾ ਹੈ ਜੋ ਵੇਖਨੇ ਜੋਗ ਹੈ। ਭਾਂਤ ਭਾਂਤ ਦੀਆਂ
ਕਲਾਂ ਚੱਲਦੀਆਂ ਹਨ। ਰੇਲਾਂ ਪਈਆਂ ਬਨਦੀਆਂ ਹਨ।
ਵਿਗੜੇ ਤਿਗੜੇ ਇੰਜਨ ਠੀਕ ਕੀਤੇ ਜਾਂਦੇ ਹਨ।
ਹੋਰ ਹਰ ਇੱਕ ਚੀਜ ਵੱਡੀ ਛੇਤੀ ਤਿਆਰ ਹੋ ਜਾਂਦੀ ਹੈ।

(੬੬) ਜੋਰ ਕਰਨਾ ॥



ਕੁੜੀਓ! ਜਦ ਪੜ੍ਹਣ ਲਿਖਣ ਤੋਂ ਵੇਹਲੀਆਂ।
ਹੋਵੇ ਤਾਂ ਕੋਈ ਨਾਂ ਕੋਈ ਖੇਡ ਥੀ ਖੇਡਿਆ ਕਰੋ। ਉਛਲੋ
ਕੁਦੋ, ਦੌੜੋ, ਭੱਜੋ। ਇਹ ਨਾ ਸਮਝੋ ਪਈ ਜੋਰ ਕਰਨ