ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/136

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੧)


ਔਖਾ ਹੈ। ਖੁਸ਼ੀ ਨਾਲ ਇਹ ਖੇਚਲ ਝੱਲੋ। ਪੜ੍ਹਣ
ਵਾਙੂੰ ਖੇਡਣਾ ਬੀ ਜਰੂਰ ਹੈ। ਨਹੀਂ ਤਾਂ ਤੁਹਾਡਾ
ਸ਼ਰੀਰ ਕੀ ਵਧੇਗਾ? ਕਮਜ਼ੋਰੀ ਦੀ ਪੜ੍ਹਾਈ ਠੀਕ
ਨਹੀਂ। ਜੇ ਵਿੱਦਯਾ ਆਈ ਪਰ ਰੋਗ ਨਾਲ ਲਿਆਈ।
ਤਾਂ ਕੀ ਹੱਥ ਆਇਆ? ਜੋ ਕੁੜੀਆਂ ਮੁੰਡੇ ਹੋਰ ਪਲ
ਕਿਤਾਬਾਂ ਵਿੱਚ ਹੀ ਲੱਗੇ ਰਹਿੰਦੇ ਹਨ ਉਨ੍ਹਾਂ ਦੀ ਬੁੱਧ
ਮੋਟੀ ਹੋ ਜਾਂਦੀ ਹੈ ਅਤੇ ਬਹੁਤ ਚਿਰ ਸਿਰ ਖਪਾ ਕੇ
ਥੋੜਾ ਥੋੜਾ ਪਾਠ ਯਾਦ ਹੁੰਦਾ ਹੈ।

ਜਦ ਪੜ੍ਹਦਿਆਂ ਪੜ੍ਹਦਿਆਂ ਸ਼ਰੀਰ ਦਾ ਬਲ
ਜਾਂਦਾ ਰਿਹਾ ਅਤੇ ਸੁੱਕ ਕੇ ਕਾਨਾ ਹੋ ਗਈਆਂ,
ਅੱਖਾਂ ਦੀ ਨੀਝ ਘਟ ਗਈ ਅਤੇ ਕੰਨ ਸੁਣਨੋਂ ਰਹੇ।
ਤਾਂ ਫੇਰ ਪੜ੍ਹ ਕੇ ਬੀ ਤੁਹਾਨੂੰ ਕੀ ਗੁਣ ਹੋਇਆ?
ਜਦ ਤਕ ਮਨੁੱਖ ਦਾ ਸ਼ਰੀਰ ਨਰੋਇਆ ਨਾ ਹੋਵੇ ਤਦ
ਤੀਕੁਰ ਪੜ੍ਹਣ ਵਿੱਚ ਬੀ ਜੀ ਨਹੀਂ ਲੱਗਦਾ ਇਹੀਓ
ਜੀ ਕਰਦਾ ਹੈ ਕਿ ਮੰਜੇ ਉਤੇ ਪਏ ਰਹੀਏ। ਪੜ੍ਹਨਾਂ
ਤਦੇ ਗੁਣਕਾਰੀ ਹੋ ਸਕਦਾ ਹੈ ਕਿ ਜ਼ੋਰ ਬੀ ਕਰੀਏ।
ਜ਼ੋਰ ਕਰਨ ਨਾਲ ਖਾਧਾ ਪੀਤਾ ਚੰਗੀ ਤਰ੍ਹਾਂ ਪਚ ਜਾਂਦਾ
ਹੈ। ਰੋਗ ਨੇੜੇ ਨਹੀਂ ਢੁਕਦਾ, ਮਨ ਦਾ ਘਬਰਾ ਦੂਰ
ਹੁੰਦਾ ਹੈ। ਸ਼ਰੀਰ ਤਕੜਾ ਹੋਵੇ ਤਾਂ ਬਿਮਾਰੀ ਬੀ ਨਹੀਂ
ਆਉਂਦੀ ਜਿਹਾ ਕਿ ਅਖਾਣ ਹੈ "ਮਾੜਾ ਚੰਗਾ ਸੱਭੇ
ਰੋਗ"॥