ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੨)


ਜ਼ੋਰ ਕਰਨ ਨਾਲ ਸ਼ਰੀਰ ਦੇ ਜੋੜ ਪੱਕੇ
ਹੋ ਜਾਂਦੇ ਹਨ, ਚਿਹਰੇ ਉੱਤੇ ਹੁਸਨ ਆਉਂਦਾ ਹੈ। ਪਿੰਡੇ
ਉੱਤੇ ਮਾਸ ਆਉਂਦਾ ਹੈ। ਆਹਲਕ ਟਲ ਜਾਂਦਾ ਹੈ।
ਅਤੇ ਮਨੁੱਖ ਜਦ ਤਕ ਜੀਉਂਦਾ ਹੈ ਸੁਖੀ ਰਹਿੰਦਾ ਹੈ।
ਕੋਈ ਪੜ੍ਹਨ ਵਾਲੇ ਇਸ ਭਰਮ ਵਿੱਚ ਪਏ ਹੋਏ ਹਨ
ਜੋ ਜ਼ੋਰ ਕਰਨ ਨਾਲ ਸਮਾਂ ਬਿਰਥਾ ਜਾਂਦਾ ਹੈ, ਜੇਹੜਾ
ਵੇਲਾ ਅਸੀਂ ਖੇਲਣ ਮੱਲ੍ਹਣ ਵਿੱਚ ਲਾਵਾਂਗੇ ਓਹੀਓ
ਪੜ੍ਹਨ ਲਿਖਣ ਵਿੱਚ ਕਿਉਂ ਨ ਲਾਈਏ? ਪਰ ਉਹ
ਅਨਜਾਣ ਇਹ ਨਹੀਂ ਸਮਝਦੇ ਕਿ ਜ਼ੋਰ ਕਰਨ ਨਾਲ
ਸ਼ਰੀਰ ਨੂੰ ਅਜੇਹੀ ਤੁਲ ਮਿਲਦੀ ਹੈ ਜੋ ਪੜ੍ਹਨ ਨਾਲ
ਥਕੇਵਾਂ ਨਹੀਂ ਹੁੰਦਾ। ਸੋ ਜੋਰ ਕਰਨ ਵਿੱਚ ਕਦੇ ਘੋਲ
ਨਹੀਂ ਕਰਨੀ ਚਾਹੀਦੀ

ਦੋਹਰਾ ॥


ਜਾਂ ਕਰ ਚੁੱਕੋ ਕੰਮ ਤਾਂ, ਖੇਡੋ ਖੇਡ ਜ਼ਰੂਰ।
ਤਕੜਾ ਰਹੈ ਸ਼ਰੀਰ ਅਰ, ਰੋਗ ਹੋਣ ਸਬ ਦੂਰ ॥

(੬੭) ਕੰਮ ਕਰਨ ਦੇ ਲਾਭ ॥


ਅੱਜ ਕੱਲ ਦੀਆਂ ਕੇਈ ਬਾਲੜੀਆਂ ਅਤੇ
ਜੁਆਨ ਜਹਾਨ ਤ੍ਰੀਮਤਾਂ ਵਿੱਚ ਉਹ ਬਲ ਨਹੀਂ ਜੋ
ਪਿਛਲੇ ਸਮੇਂ ਦੀਆਂ ਬੁੱਢੀਆਂ ਵਿੱਚ ਹੈ। ਕੋਈ ਸੱਠਾਂ,