ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੩)


ਵਰ੍ਹਿਆਂ ਦੀਆਂ ਬੁੱਢੀਆਂ ਇਸ ਸਮੇਂ ਦੀਆਂ ਦੋ
ਮੁਟਿਆਰਾਂ ਕੁੜੀਆਂ ਨੂੰ ਪਿੱਠ ਉੱਤੇ ਚੁੱਕ ਕੇ ਕੋਠੇ
ਪਰ ਲੈ ਜਾ ਸਕਦੀਆਂ ਹਨ ਅਤੇ ਫੇਰ ਉਤੋਂ ਉਤਾਰ ਬੀ
ਲਿਆ ਸਕਦੀਆਂ ਹਨ। ਦਸ ਗਾਗਰਾਂ ਪਾਨੀ ਦੀਆਂ
ਖੂਹ ਥੋਂ ਰੋਜ ਖਿੱਚ ਸਕਦੀਆਂ ਹਨ ਅਰ ਉਨ੍ਹਾਂ ਦੀਆਂ
ਬਾਹਵਾਂ ਨੂੰ ਕੁਝ ਮਲੂਮ ਨਹੀਂ ਹੁੰਦਾ। ਹੱਛੇ ਭਾਰੇ ਮੰਜੇ
ਅਤੇ ਪਲੰਘ ਕੋਠੇ ਉੱਤੇ ਇਕੱਲਿਆਂ ਚੜ੍ਹਾ ਲੈਂਦੀਆਂ
ਹਨ ਅਤੇ ਉਤਾਰ ਬੀ ਲੈਂਦੀਆਂ ਹਨ। ਚਰਖਾ
ਕੱਤਣਾਂ ਤਾਂ ਉਨ੍ਹਾਂ ਦੇ ਭਾਣੇ ਕੁਝ ਕੰਮ ਹੀ ਨਹੀਂ ਜੇ
ਦਸਾਂ ਪੰਦਰਾਂ ਕੋਹਾਂ ਦੀ ਮੰਜ਼ਲ ਕਰਨੀ ਪੈ ਜਾਵੇ ਤਾਂ
ਸਵੇਰ ਦੀਆਂ ਟੁਰੀਆਂ ਹੋਈਆਂ ਰੋਟੀ ਵੇਲੇ ਤੋਂ ਅੱਗੇ
ਉੱਥੇ ਪਹੁੰਚਦੀਆਂ ਹਨ। ਥਕੇਵਾਂ ਬੀ ਕੁਝ ਬਹੁਤ
ਮਲੂਮ ਨਹੀਂ ਹੁੰਦਾ। ਧੜੀ ਦਾਣੇ ਗੱਲ ਨਾਲ ਪੀਹ
ਲੈਂਦੀਆਂ ਹਨ॥

ਅੱਜ ਕੱਲ੍ਹ ਦੀਆਂ ਕਈ ਕੁੜੀਆਂ ਦਸ ਪੌੜੀਆਂ
ਚੜ੍ਹ ਕੇ ਕੋਠੇ ਉੱਤੇ ਜਾਣ ਤਾਂ ਦਮ ਚੜ੍ਹ ਜਾਂਦਾ ਹੈ।
ਬੂਹੇ ਨਾਲ ਖੂਹ ਹੈ, ਗਾਗਰ ਛੱਡ ਗੜਵਾ ਬੀ ਨਹੀਂ
ਖਿੱਚਿਆ ਜਾਂਦਾ। ਤਿਹਾਏ ਬੈਠੇ ਰੈਹਣਾ ਕਬੂਲ
ਪਰ ਹਿੰਮਤ ਨਹੀਂ ਜੋ ਉਠਕੇ ਪਾਨੀ ਪੀ ਲੈਣ। ਮੈਹਰੀ
ਜਾਂ ਮਿਸ਼ਰ ਆਵੇ ਤਾਂ ਪਾਨੀ ਪਿਆਵੇ ਮੰਜੇ ਕੋਠੇ
ਤੇ ਸੜਣ ਭਾਵੇਂ ਗਲਣ ਜਿਸ ਨੂੰ ਲੋੜ ਹੋਵੇਗੀ