ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/139

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੪)


ਲਾਹੁੰਦਾ ਫਿਰੇਗਾ। ਇੱਕ ਮਹੱਲੇ ਥੋਂ ਦੂਜੇ ਮਹੱਲੇ ਜਾਣਾਂ
ਪਏ ਤਾਂ ਹਫ਼ ਹਫ਼ ਕਰਦੀਆਂ ਆ ਵੜਦੀਆਂ ਹਨ।
ਸਾਹ ਸਤ ਰਿਹਾ ਹੀ ਨਹੀਂ। ਹਿੰਮਤ ਮੂਲੋਂ ਹੀ ਗਈ
ਗੁਆਤੀ। ਨਿਰੀਆਂ ਕਾਠ ਦੀਆਂ ਪੁਤਲੀਆਂ ਜਾਪ
ਦੀਆਂ ਹਨ।

ਹੁਣ ਸੋਚਣਾ ਚਾਹੀਦਾ ਹੈ ਕਿ ਬੁੱਢੀਆਂ ਵਿੱਚ
ਇਹ ਬਰਕਤ ਕਿਉਂ ਹੈ? ਇਸੇ ਕਰਕੇ ਕਿ ਉਹ
ਹੱਡ ਲਾਉਂਦੀਆਂ ਹਨ ਅਤੇ ਹੱਥ ਪੈਰ ਹਿਲਾਉਂਦੀਆਂ
ਹਨ। ਸੋ ਜੋ ਕੁੜੀ ਤਕੜੀ ਹੋਣਾ ਚਾਹੇ, ਉਸਨੂੰ
ਚਾਹੀਦਾ ਹੈ ਕਿ ਨਾਜੋ ਨ ਬਣੇ, ਸਗੋਂ, ਸ਼ਰੀਰ ਕੋਲੋਂ
ਕੰਮ ਲਏ॥

ਦੋਹਰਾਂ ॥



ਕੰਮ ਕਰਨ ਦੇ ਵਾਸਤੇ ਬਣੀ ਮਨੁੱਖਾ ਦੇਹ।
ਕੰਮ ਨ ਕਰਸੀ ਜੋ ਕੁੜੀ ਸੁਖ ਉਹ ਪਾਸੀ ਖੇਹ?

( ੬੮) ਲੂਣ ਢੋਣ ਵਾਲੇ ਖੋੱਤੇ
ਦੀ ਕਹਾਣੀ ॥


ਇਕ ਮਨੁੱਖ ਬਹੁਤ ਸਾਰਾ ਲੂਣ ਆਪਣੇ ਖੋਤੇ
ਉੱਤੇ ਲੱਦਕੇ ਘਰ ਨੂੰ ਤੁਰਿਆ ਜਾਂਦਾ ਸੀ, ਰਾਹ ਵਿੱਚ