ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/140

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੪)


ਇੱਕ ਪੱਥਰ ਥੀਂ ਪੈਰ ਤਿਲਕਿਆ, ਹੇਠ ਸੀ ਦਰਿਆ
ਸੋ ਉਹਦੇ ਵਿੱਚ ਉਹ ਖੋਤਾ ਆ ਪਿਆ। ਹੁਣ ਪਾਣੀ ਨਾਲ
ਭਿੱਜ ਕੇ ਲੂਣ ਖੁਰ ਗਿਆ ਅਤੇ ਖੋਤੇ ਦਾ ਭਾਰ ਹੌਲਾ
ਹੋ ਗਿਆ ਜਿਸ ਕਰਕੇ ਸੁਖਾਲਾ ਹੀ ਪਾਰਲੇ ਕੰਢੇ
ਉੱਤੇ ਚੜ੍ਹ ਕੇ ਤੁਰ ਪਿਆ। ਉਹ ਮਨੁੱਖ ਥੋੜਾ ਜਿਹਾ
ਚਿਰ ਬਿਤਾ ਕੇ ਫੇਰ ਲੂਣ ਲੈਣ ਨੂੰ ਤੁਰਿਆ, ਅਤੇ
ਪਹਿਲੀ ਵੇਰ ਨਾਲੋਂ ਬੀ ਢੇਰ, ਭਾਰ ਲੱਦਿਆ।
ਮੁੜਦੀ ਵੇਰੀ ਜਦ ਉੱਸੇ ਨਦੀ ਉੱਤੇ ਜਿੱਥੇ
ਪਹਿਲੀ ਵਾਰ ਡਿੱਗੇ ਸਨ ਪਾਰ ਲੰਘਨ ਲੱਗੇ, ਤਾਂ
ਖੋਤਾ ਜਾਣ ਬੁੱਝ ਕੇ ਡਿੱਗ ਪਿਆ, ਅਤੇ ਲੂਣ ਖੋਰ ਖਾਰ
ਕੇ ਫੇਰ ਆਪਣੇ ਭਾਰੋਂ ਉਹ ਛੁੱਟ ਗਿਆ, ਖੋਤੇ ਵਾਲਾ
ਆਪਣੇ ਜਾਨ ਹੋਣਥੋਂ ਗੁੱਸੇ ਹੋਕੇ ਇਹ ਵਿਚਾਰਨ ਲੱਗਾ
ਜੋ ਮੈਂ ਕਿਸੇ ਤਰਾਂ ਇਸ ਛਲੀਏ ਦਾ ਕੋਈ ਉਪਾਉ ਕਰਾਂ
ਜਦ ਫੇਰ ਉੱਧਰ ਗਿਆ ਤਾਂ ਉਸ ਨੇ ਆਪਣਾ ਖੋਤਾ
ਰੂੰ ਨਾਲ ਲੱਦਿਆਂ, ਅਤੇ ਜਾਂ ਉਸ ਟਿਕਾਣੇ ਉੱਤੇ
ਪੁੱਜਾ, ਤਾਂ ਫੇਰ ਖਿੱਤਾ ਅੱਗੇ ਵਾਂਙੂੰ ਹੀ ਛਲ ਨਾਲ
ਪਾਣੀ ਵਿੱਚ ਲੇਟ ਪਿਆ। ਪਰ ਨੂੰ ਪਾਣੀ ਨਾਲ ਭਿੱਜ
ਅਤੇ ਫੁੱਲਕੇ ਚੌਣੀ ਭਾਰੀ ਹੋ ਗਈ। ਜਦ ਘਰ
ਵੱਲ ਮੁੜਨ ਲੱਗੇ ਤਾਂ ਔਖਿਆਂ ਹੋਕੇ ਖੋੱਤੇ ਨੇ ਜਾਤਾ,
ਭਈ ਆਪਣੇ ਭਾਰ ਨੂੰ ਹੌਲਿਆਂ ਕਰਦੇ ਕਰਦੇ ਨੇ ਮੈਂ
ਚੌਣਾ ਕਰ ਲਿਆ। ਆਪਣੇ ਮਾਲਕ ਨੂੰ ਛਲਦਾ ਛਲਣ
ਮੈਂ ਆਪ ਛਲਿਆ ਗਿਆ।