ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੬)



( ੫੯ ) ਅੰਮ੍ਰਿਤਸਰ ॥


ਅੱਜ ਖਲਕਤ ਸਟੇਸ਼ਨ ਤੇ ਕਿਉਂ ਜਮਾਂ ਹੈ?
ਭੈਣ ਕੱਲ ਵਸਾਖੀ ਹੈ। ਲੋਕ ਅੰਮ੍ਰਿਤਸਰ ਅਸ਼ਨਾਨ
ਕਰਨ ਲਈ ਜਾਂਦੇ ਪਏ ਹਨ। ਚੱਲੋ ਅਸੀਂ ਬੀ
ਚਲੀਏ। ਓਹੋ! ਅੱਜ ਤਾਂ ਸਟੇਸ਼ਨ ਤੇ ਪੈਰ ਧਰਨ ਦੀ
ਥਾਂ ਬੀ ਨਹੀਂ ਲੱਭਦੀ, ਭਾਈਆ ਜੀ ਸਾਡੇ ਲਈ ਬੀ
ਟਿਕਟ ਲੈ ਆਉਣਾ॥

ਰੇਲ ਚੱਲ ਪਈ ਹੈ। ਔਹ ਅੰਮ੍ਰਿਤਸਰ ਸ਼ਹਿਰ
ਨਜ਼ਰ ਆਯਾ। ਰੇਲੋਂ ਉਤਰ ਕੇ ਬਾਹਰ ਆ ਗਏ ਹਾਂ
ਅਤੇ ਬੱਘੀ ਵਿੱਚ ਚੜ੍ਹ ਕੇ ਸ਼ਹਿਰ ਨੂੰ ਚੱਲੇ ਹਾਂ।

ਬੱਘੀ ਵਾਲਿਆ! ਇਸ ਦਰਵਾਜੇ ਦਾ ਕੀ ਨਾਉ
ਹੈ? ਅਤੇ ਇਹ ਕਿਹੜਾ ਬਜ਼ਾਰ ਹੈ? ਦਰਵਾਜ਼ੇ ਦਾ
ਨਾਉਂ ਹਾਲ ਦਰਵਾਜ਼ਾ ਤੇ ਬਜ਼ਾਰ ਦਾ ਨਾਉਂ ਬੀ ਹਾਲ
ਬਜ਼ਾਰ ਹੈ। ਏਸੇ ਵਿੱਚ ਦੀ ਲੰਘ ਕੇ ਦਰਬਾਰ ਸਾਹਿਬ
ਜਾਈਦਾ ਹੈ ਇਹ ਬਜ਼ਾਰ ਵੱਡਾ ਚੌੜਾ ਅਤੇ ਸੁਥਰਾ ਹੈ।
ਕਿੱਡੀ ਰੌਨਕ ਹੈ। ਖੱਬੇ ਹੱਥ ਵੱਲ ਸਾਡੀ ਸੁਰਗਵਾਸਨ
ਸ਼੍ਰੀ ਮਹਾਰਾਣੀ ਵਿਕਟੋਰੀਆ ਦੀ ਪਿਰਤਮਾ ਹੈ॥

ਆਹਾ! ਇਹ ਸੋਨੇਈ ਦੇ ਕੋਠੇ ਕਿਸਦੇ ਹਨ?
ਭੈਣ ਇਹੋ ਅੰਮ੍ਰਿਤਸਰ ਦਾ ਦਰਬਾਰ ਸਾਹਿਬ ਹਈ,