ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/142

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੭)


ਜਿਸਦੀ ਮਹਿਮਾ ਇਸ ਤਰ੍ਹਾਂ ਲਿਖੀ ਹੈ "ਡਿੱਠੇ ਸੱਭੇ
ਥਾਂ ਨਹੀ ਤੁਧ ਜੇਹਿਆ"। ਇਹ ਦੇ ਜਿਹੀ ਅਮਾਰਤ
ਕੋਈ ਹੀ ਹੋਵੇਗੀ। ਸਿੱਖਾਂ ਦੀ ਚੌਥੀ ਪਾਤਸ਼ਾਹੀ ਸ੍ਰੀ ਗੁਰੂ
ਰਾਮਦਾਸ ਜੀ ਨੇ ਇਹ ਰਚਿਆਂ ਸੀ ਅਤੇ ਇਹਦੇ ਚੁਫੇਰੇ
ਸ਼ਹਿਰ ਵਸਾਇਆ ਸੀ। ਇਸ ਦਾ ਨਾਓ ਅੰਮ੍ਰਿਤਸਰ
ਹੈ। ਲੋਕ ਇਸ ਸ਼ਹਿਰ ਨੂੰ ਗੁਰੂ ਕੀ ਨਗਰੀ ਆਖਦੇ
ਹਨ।
ਕੇਡਾ ਵੱਡਾ ਤਲਾ ਹੈ। ਚੌਹੀਂ ਪਾਸੀਂ ਸੰਗ ਮਰ
ਮਰ ਦੀਆਂ ਪੌੜੀਆਂ ਦੀਆਂ ਸੋਹਣੀਆਂ ਬਣੀਆਂ
ਹੋਈਆਂ ਹਨ। ਕੀ ਇਹ ਸੰਗਮਰਮਰ ਗੁਰੂ ਜੀ ਨੇ
ਲਵਾਇਆ ਸੀ? ਨਹੀਂ ਭੈਣ, ਦਰਬਾਰ ਸਾਹਿਬ ਦੀ
ਇਹ ਟਹਲ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ
ਸੀ॥

ਤਲਾ ਦੇ ਵਿਚਕਾਰ ਹਰਿਮੰਦਰ ਹੈ। ਲਹਿੰਦੇ
ਪਾਸੇ ਅਕਾਲਬੁੰਗਾ ਹੈ ਜਿਸ ਵਿੱਚ ਵੱਡਾ ਸ੍ਰੀ ਗੁਰੂ
ਗ੍ਰੰਥ ਸਾਹਿਬ ਸਥਾਪਨ ਕੀਤਾ ਹੋਇਆ ਹੈ। ਅਕਾਲ
ਬੁੰਗੇ ਦੇ ਸਾਮ੍ਹਣੇ ਦਰਸ਼ਨੀ ਡਿਉਢੀ ਹੈ ਜਿਸ ਵਿੱਚੋਂ
ਲੰਘ ਕੇ ਮੰਦਰ ਵਿੱਚ ਜਾਣ ਲਈ ਤਲਾ ਤੇ
ਪੁਲ ਬਣਾਇਆ ਹੋਇਆ ਹੈ। ਤਲਾ ਵਿੱਚ
ਮੱਛੀਆਂ ਕੇਹੀਆਂ ਸੋਹਣੀਆਂ ਲੱਗਦੀਆਂ ਹਨ।
ਦਰਬਾਰ ਸਾਹਿਬ ਅਕਾਲ ਬੁੰਗੇ ਤੇ ਡੇਉਡੀ