ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੮)


ਤੇ ਸੋਇਨੇ ਦੇ ਕਲਸ ਹਨ। ਇਹ ਇੰਨਾ
ਸੋਇਨਾ ਕਿੱਥੋਂ ਆਯਾ? ਭੈਣ ਪੰਜਾਬ ਦੇ ਰਾਜੇ
ਮਹਾਰਾਜੇ ਜੇਹੜੇ ਗੁਰੂ ਘਰ ਤੇ ਸਰਧਾ ਰੱਖਦੇ
ਹਨ ਇਹ ਉਨਾਂ ਦੀਆਂ ਅਰਦਾਸਾਂ ਨਾਲ ਕੱਠਾ
ਹੋਇਆ ਹੈ॥

ਬਜਾਰ ਤੇ ਗਲੀਆਂ ਬਾਹਲੀਆਂ ਸੌੜੀਆਂ ਹੀ
ਹਨ,ਪਰ ਲਹੌਰ ਵਾਂਙਣ ਨਹੀਂ। ਅੰਮ੍ਰਿਤਸਰ ਦੇ ਬਜ਼ਾਰਾਂ
ਵਿੱਚ ਬੜਾ ਬੁਪਾਰ ਹੁੰਦਾ ਹੈ। ਨੌਹਰੀਆਂ ਦਾ ਬਜ਼ਾਰ,
ਬਜਾਜੀ ਲਈ ਮਸ਼ਾਹੂਰ ਹੈ। ਇਹ ਲੋਕ ਸਿੱਧੇ
ਵਲਾਇਤੋਂ ਮਾਲ ਮੰਗਾਂਵਦੇ ਹਨ ਅਤੇ ਦੂਜੇ ਸ਼ਹਿਰ
ਦਿਆਂ ਬਜਾਜਾਂ ਪਾਸ ਵੇਚਦੇ ਹਨ।

ਅੰਮ੍ਰਿਤਸਰ ਵਿੱਚ ਪਸ਼ਮੀਨੇ ਦਾ ਕੰਮ
ਹੁੰਦਾ ਹੈ। ਅੰਮ੍ਰਿਤਸਰੀ ਚਾਦਰਾਂ ਸਬ ਜਾਣਦੇ ਹਨ।
ਗੋਟਾ ਕਨਾਰੀ ਹੱਛਾ ਬਨਦਾ ਹੈ। ਕਲੀਚੇ ਤਿਆਰ ਹੁੰਦੇ
ਹਨ।

ਰੇਸ਼ਮੀ ਦਰਯਾਈ, ਕੁਨਾਵੇਜਾਂ, ਗੁਲਬਦਨਾਂ ਦੇ
ਕਾਰਖਾਨੇ ਬਹੁਤ ਹਨ। ਇਸ ਸ਼ਹਿਰ ਵਿੱਚ ਇੰਨਾਂ ਕੰਮ
ਕਾਜ ਹੈ, ਜੋ ਲੋਕ ਆਖਦੇ ਹਨ ਗੁਰੂ ਦੀ ਨਗਰੀ
ਕੋਈ ਆ ਜਾਏ ਤਾਂ ਭੁੱਖਾ ਨਹੀਂ ਮਰਦਾ"।