ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੯)

(੭੦) ਪ੍ਰਿਥਵੀ ਭੌਂਦੀ ਹੈ ॥


ਸੂਰਜ ਚੰਨ ਅਤੇ ਸਬ ਤਾਰੇ।
ਫਿਰਦੇ ਸਾਰੇ ਨਯਾਰੇ ਨਯਾਰੇ॥
ਧਰਤੀ ਉੱਤੇ ਜਿੰਨੀਆਂ ਨਦੀਆਂ।
ਜਾਵਨ ਸਾਗਰ ਨੂੰ ਸਬ ਵਗੀਆਂ॥
ਸਾਗਰ ਸਨੇ ਪਹਾੜਾਂ ਧਰਤੀ।
ਸੂਰਜ ਦੀ ਪ੍ਰਦੱਖਨਾ ਕਰਦੀ॥
ਪੈਂਛੀ ਚੌਖੁਰ ਨਾਲੇ ਬੰਦੇ।
ਰੁੱਖ ਰੁਕਈ ਚੰਗੇ ਮੰਦੇ॥
ਅੱਗ ਵਾ ਤੇ ਮਿੱਟੀ ਪਾਣੀ।
ਸੱਭੇ ਫਿਰਦੇ ਸਮਝ ਸਿਆਣੀ॥
ਧਰਤੀ ਸਭ ਨੂੰ ਲੈਕੇ ਨਾਲੇ।
ਭੌਂਦੀ ਸੂਰਜ ਦੇ ਹੀ ਦੁਆਲੇ॥
ਕਦੀ ਚਾਨਣਾ ਕਦੀ ਹਨੇਰਾ।
ਦਿਨ ਤੇ ਰਾਤ ਦਾ ਹੇਰਾ ਫੇਰਾ॥
ਜੋ ਪਾਸਾ ਸੂਰਜ ਦੇ ਅੱਗੇ॥
ਉੱਸੇ ਪਾਸੇ ਚਾਨਣ ਲੱਗੇ॥
ਇੱਸੇ ਨੂੰ ਲੋਕੀ ਦਿਨ ਕਹਿੰਦੇ।
ਕਮ ਕਾਜ ਵਿੱਚ ਰੁੱਝੇ ਰਹਿੰਦੇ॥
ਦੂਜੇ ਪਾਸੇ ਰਹੇ ਹਨੇਰਾ।