ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/145

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੦)


ਰਾਤ ਪਏ ਸਬ ਕਰਨ ਬਸੇਰਾ॥
ਈਸ਼੍ਵਰ ਨੇ ਇਹ ਬਣਤ ਬਣਾਈ।
ਤਿਸਦੀ ਮਹਿਮਾ ਲਖੇ ਨ ਕਾਈ॥

(੭੧)ਮੱਖੀ ਅਤੇ ਬਲਦ ਦੀ
ਕਹਾਣੀ ॥


ਇੱਕ ਦਿਨ ਇੱਕ ਬਲਦ ਕਿਸੇ ਪੈਲੀ ਵਿੱਚ
ਚਰਦਾ ਪਿਆ ਸੀ, ਜੋ ਇੱਕ ਮੱਖੀ ਉਹਦੇ ਇੱਕ ਸਿੰਙ
ਉੱਤੇ ਆਣ ਬੈਠੀ ਅਤੇ ਆਪਣੇ ਮਨ ਵਿੱਚ ਵਿਚਾਰਨ
ਲੱਗੀ ਜੋ ਮੇਰਾ ਵੱਡਾ ਭਾਰ ਹੈ ਅਤੇ ਜੇ ਮੈਂ ਇੱਥੇ ਬੈਠੀ
ਰਹਾਂ ਤਾਂ ਸੱਚ ਮੁੱਚ ਬਲਦ ਧਰਤੀ ਤੋਂ ਕਦੀ ਸਿਰ ਨਾ
ਚੁੱਕ ਸੱਕੇ॥
ਇਹ ਵਿਚਾਰ ਕੇ ਮੱਖੀ ਬੋਲ ਉੱਠੀ, ਹੇ ਭਾਈ
ਬਲਦ! ਮੈਨੂੰ ਇਹ ਚਿੰਤਾ ਹੈ, ਜੋ ਮੇਰੇ ਭਾਰ ਨਾਲ ਤੂੰ
ਵੱਡਾ ਔਖਾ ਹੋਯਾ ਹੋਵੇਂਗਾ ਅਤੇ ਜੇ ਇਹ ਗੱਲ ਠੀਕ ਹੈ,
ਤਾਂ ਤੂੰ ਮੈਨੂੰ ਕਹਿ ਦੇ, ਮੈਂ ਹੁਣੇ ਉਡ ਜਾਂਦੀ ਹਾਂ॥

ਬਲਦ ਨੇ ਉੱਤਰ ਦਿੱਤਾ, ਮੇਰੇ ਵਾਸਤੇ ਚਿੰਤਾ ਨਾਂ
ਕਰ ਕਿਉਂ ਕਿ ਜਦੋਂ ਤੀਕ ਤੂੰ ਬੋਲੀ ਨਹੀਂ ਸੀ ਤਦੋਂ
ਤੀਕ ਮੈਨੂੰ ਖਬਰ ਬੀ ਨਹੀਂ ਸੀ ਜੋ ਤੂੰ ਕਿੱਥੇ ਬੈਠੀ ਹੈਂ।