ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/146

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੧)



(੭੨)ਰੋਟੀ ॥੫॥



ਇੱਕ ਦਿਨ ਵੀਰੋ ਦੀ ਦਾਦੀ ਰੋਟੀਆਂ
ਪਈ ਪਕਾਂਦੀ ਸੀ। ਜਦ ਥੋੜਾ ਕੁ ਆਟਾ
ਰਹਿ ਗਿਆ ਤਾਂ ਉਸਨੇ ਵੀਰੋ ਨੂੰ ਆਖਿਆ
ਦਾਦੀ--ਬੱਚੀ! ਮੈਂ ਥੱਕ ਗਈ ਹਾਂ, ਲੈ ਆਪਣੇ ਜੋਗੇ
ਦੋ ਤ੍ਰੈ ਫੁਲਕੇ ਪਕਾ ਲੈ। ਤੂੰ ਰੋਜ ਆਖਦੀ
ਹੁੰਦੀ ਹੈ ਮੈਨੂੰ ਰੋਟੀ ਦੀ ਜਾਚ ਦੱਸੋ।
ਸੋ ਮੈਂ ਤੇਰੇ ਕੋਲ ਬੈਠਦੀ ਹਾਂ ਤੂੰ
ਪਕਾ॥
ਵੀਰੋ---ਮੈਂ ਪਕਾਨੀ ਹਾਂ, ਤੁਸੀਂ ਉੱਠ ਬਵ੍ਹੋ॥
ਦਾਦੀ ਚੁਲ੍ਹੇ ਕੋਲੋ ਉੱਠਕੇ ਪਰ੍ਹਾਂ ਜਾ ਬੈਠੀ ਤੇ
ਵੀਰੋ ਰੋਟੀ ਪਕਾਣ ਲੱਗੀ। ਚੁਣ ਕੇ ਰੋਟੀ
ਚਕਲੇ ਤੇ ਧਰੀ ਤੇ ਲੱਗੀ ਵੇਲਣ। ਉਸ
ਕੋਲੋਂ ਵੇਲਣੇ ਹੇਠ ਰੋਟੀ ਨਾ ਫਿਰੇ। ਸਗੋਂ
ਆਟਾ ਵੇਲਣੇ ਤੇ ਚਕਲੇ ਨਾਲ ਪਿਆ
ਚੰਮੜੇ। ਸੋ ਬਹੁਤਾ ਧੂੜਾ ਲਾਕੇ ਵੇਲਣ
ਲੱਗੀ ਤਾਂ ਸਾਰੀ ਰੋਟੀ ਧੂੜੇ ਨਾਲ ਹੀ
ਭਰ ਛੱਡੀ।