ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/147

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੨)

ਦਾਦੀ---ਇਹ ਕੀ ਪਈ ਕਰਦੀ ਹੈਂ? ਤੂੰ ਤਾਂ ਸਾਰਾ
ਧੂੜਾ ਹੀ ਧੂੜਾ ਕਰ ਛੱਡਿਆ ਹੈ। ਮੈਂ ਤਾਂ
ਤੈਨੂੰ ਨਿੱਤ ਆਖਦੀ ਹਾਂ ਕਿ ਜਦ ਵੱਡਿਆਂ
ਨੂੰ ਕੋਈ ਕੰਮ ਕਰਦਿਆਂ ਵੇਖੀਏ ਤਾਂ
ਧਿਆਨ ਰੱਖੀਏ ਕਿ ਉਹ ਕਿੱਕੁਰ ਕਰਦੇ
ਹਨ। ਇਸ ਤਰ੍ਹਾਂ ਹਰ ਕੰਮ, ਦੀ ਜਾਚ
ਆ ਜਾਂਦੀ ਹੈ। ਭਲਾ ਮੈਂ ਬੀ ਕਦੀ ਐਂਨਾ
ਧੂੜਾ ਪਾਂਦੀ ਹਾਂ?
ਵੀਰੋ---ਹਲਾ, ਮੈਨੂੰ ਬੀ ਦੱਸੋ ਕਿੱਕੁਰ ਵੇਲੀਦਾ ਹੈ।
ਦਾਦੀ---ਚੁਨੇ ਹੋਏ ਪੇੜੇ ਦੇ ਦੋਹੀਂ ਵੱਲੀ ਪੋੱਲੇ ਹੱਥ
ਨਾਲ ਧੂੜਾ ਲਾ ਲੈ ਅਰ ਜਰਾਕੁ ਧੂੜਾ ਚਕਲੇ
ਤੇ ਬੀ ਫੇਰ ਲੇ, ਮੁੜ ਚਕਲੇ ਉੱਤੇ ਪੇੜਾ ਰੱਖਕੇ
ਪੋੱਲੇ ਹੱਥ ਨਾਲ ਹੌਲੀ ਹੌਲੀ ਵੇਲਨਾ ਭਵਾਈ
ਜਾਂ। ਰੋਟੀ ਆਪੇ ਗੋਲ ਤੇ ਇੱਕੋ ਜਹੀ ਬਣ
ਜਾਵੇਗੀ।
ਵੀਰੋ ਨੂੰ ਐਤਕੀ ਇਸੇ ਤਰਾਂ ਕੀਤਾ। ਰੋਟੀ ਥੋੜੇ
ਧੂੜੇ ਨਾਲ ਵੇਲੀ। ਸੋ ਰੋਟੀ ਅੱਗੇਨਾਲੋਂ ਚੰਗੀ
ਤਾਂ ਬਣੀ ਪਰ ਵੇਲਣਾ ਚੰਗੀ ਤਰ੍ਹਾਂ ਨਾ ਭੁਵਾ
ਸੱਕਣ ਦੇ ਕਾਰਣ ਕਿੱਧਰੋ ਮੋਟੀ ਕਿੱਧਰੋ" ਪਤਲੀ
ਹੋਗਈ। ਕਿਸੇ ਪਾਸੇ ਗੁੱਠ ਨਿਕਲੀ ਤੇ ਕਿਸੇ