ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/148

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੩)

ਪਾਸੇ ਵਿੱਚ ਵੜ ਗਈ। ਉਸੇ ਤਰ੍ਹਾਂ ਡਿੰਗ
ਪੜਿੰਗ ਰੋਟੀ ਤਵੇ ਤੇ ਪਾ ਦਿੱਤੀ ਤੇ ਮਧਰੀ
ਜੇਹੀ ਗੁੱਲੀ ਕੱਚੀ ਪੱਕੀ ਲਾਹ ਛੱਡੀ।
ਦਾਦੀ---ਇਹ ਕੋਈ ਰੋਟੀ ਹੈ ਇਹ ਤੇ ਆਟਾ ਥੱਪਕੇ
ਸੁੱਟਣ ਵਾਲੀ ਗੱਲ ਹੈ। ਇਸ ਨਾਲੋਂ ਤੂੰ ਨਾਂ
ਪਕਾ, ਮੈਂ ਪਕਾ ਲੈਂਦੀ ਹਾਂ॥
ਵੀਰੋ---ਮਾਂ ਜੀ ਰਿੰਜ ਨਾ ਹੋਵੋ॥
ਦਾਦੀ---ਰਿੰਜ ਕਿੱਕੁਰ ਨਾ ਹੋਵਾਂ? ਜਦ ਤੈਨੂੰ ਆਖਦੀ
ਹਾਂ ਕੰਮ ਵੱਲ ਧਿਆਨ ਕਰ ਤਦੇ ਹੀ ਤੂੰ ਆਖਦੀ
ਹੈਂ, ਇਹ ਕੋਈ ਬੜਾ ਔਖਾ ਕੰਮ ਹੈ, ਇਹ ਤਾਂ
ਐਵੇਂ ਹੀ ਆ ਜਾਂਦਾ ਹੈ ਕਰਨ ਦੀ ਕੀ ਲੋੜ ਹੈ?
ਪਰ ਚੇਤੇ ਰੱਖੀ ਕੋਈ ਕੰਮ ਕਿਉਂ ਨਾ ਹੋਵੇ
ਅਭਯਾਸ ਕੀਤਿਆਂ ਬਾਝੋ ਨਹੀਂ ਆਉਂਦਾ।
ਵੀਰੋ---ਹੁਣ ਦਸੋ ਕਿੱਕੁਰ ਵੇਲਾਂ?
ਦਾਦੀ---ਦੋਹਾਂ ਹੱਥਾਂ ਨਾਲ ਵੇਲਨਾ ਇਕੋ ਜੇਹਾ ਤੇ ਪੋਲਾ
ਫੇਰੀ ਆ ਕਿ ਰੋਟੀ ਬੀ ਨਾਲ ਭੌਂਦੀ ਚਲੀ ਆਵੈ
ਇਸੇ ਤਰ੍ਹਾਂ ਰੋਟੀ ਠੀਕ ਆਵੇਗੀ।
ਵੀਰੋ ਨੇ ਇੱਸੇ ਤਰ੍ਹਾਂ ਕੀਤਾ ਅਰ ਕੁਛ ਦਿਨ
ਵੇਲਦਿਆਂ ਵੇਲਣ ਦੀ ਜਾਚ ਆ ਗਈ।