ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/149

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੪)



(੭੩) ਖੋੱਤਾ ॥


ਖੋੱਤੇ ਨੂੰ ਤੁਸਾਂ ਲੱਦਿਆ ਹੋਇਆ ਨਹੀਂ ਵੇਖਿਆ?
ਆਪਣੇ ਬਿੱਤੋਂ ਬਾਹਰਾ ਭਾਰ ਚੁੱਕਦਾ ਹੈ। ਇੱਟਾਂ ਅਤੇ
ਮਿੱਟੀ ਦੇ ਬੋਰੇ ਢੋਂਦਾ ਹੈ। ਮੱਲ੍ਹੜ ਇੱਸੇ ਤੇ ਲੱਦਕੇ
ਪੈਲੀਆਂ ਵਿੱਚ ਲੈ ਜਾਂਦੇ ਹਨ। ਦਾਣਾ ਫੱਕਾ ਕਿਧਰੇ
ਵੇਦਣ ਨੂੰ ਲੈ ਜਾਣਾ ਹੋਵੇ ਤਾਂ ਛੱਟਾਂ ਭਰਕੇ ਏਸੇ ਉੱਤੇ
ਲੱਦਦੇ ਹਨ। ਖੋੱਤਾ ਟੁਰਦਾ ਤਾਂ ਰਤਾ ਹੌਲੀ ਹ ਪਰ
ਪਰ ਟਿਕਾ ਕੇ ਧਰਦਾ ਹੈ। ਭਾਵੇਂ ਕਿਹਾ ਭੈੜਾ ਰਾਹ ਹੋਵੇ,
ਟੋਏ ਹੋਣ, ਟਿੱਬੇ ਹੋਣ, ਲੱਦਿਆ ਲਦਾਇਆ ਲਗਾ
ਜਾਂਦਾ ਹੈ। ਪਹਾੜੀ ਰਾਹਾਂ ਵਿੱਚ ਅਜਿਹੀਆਂ ਚੜ੍ਹਾਈਆਂ
ਉਤਰਾਈਆਂ ਹੁੰਦੀਆਂ ਹਨ ਜੋ ਰਤੀ ਪੈਰ ਖਿਸਕਿਆ
ਤਾਂ ਹਿਠਾ ਖੱਡ ਵਿਚ ਰੁੜ੍ਹਕੇ ਮੋਏ। ਉਨ੍ਹੀ ਰਾਹੀਂ ਭਾਰ
ਪੁਚਾਨਾ ਏਸੇ ਦਾ ਕੰਮ ਹੈ॥

ਖੋੱਤਾ ਕੰਮ ਤਾਂ ਏਡੇ ਔਖੇ ਕੱਢਦਾ ਹੈ ਪਰ ਖਾਂਦਾ
ਕੀ ਹੈ? ਇਸ ਵਿਚਾਰੇ ਨੂੰ ਫੱਕ, ਤੋਹ ਅਤੇ ਨਵਿੱਟ
ਚਾਰਾ ਪਾਂਦੇ ਹਨ। ਰੂੜੀਆਂ ਤੋਂ ਓਖਰ ਖਾ ਕੇ ਬੀ
ਗੁਜਾਰਾ ਕਰ ਲੈਂਦਾ ਹੈ। ਧੁੱਪ ਮਿੱਟੀ ਵਿੱਚ ਲੇਟਕੇ
ਬੜਾ ਰਾਹੀਂ ਹੁੰਦਾ ਅਤੇ ਹੀਂਗਦਾ ਹੈ॥

ਖੋੱਤਾ ਬਹੁਤ ਸੋਹਣਾ ਪਸ਼ੂ ਨਹੀਂ। ਪਰ ਇਹਦੀ
ਟਹਿਲ ਬੀ ਤਾਂ ਨਹੀਂ ਹੁੰਦੀ। ਖਾਣ ਨੂੰ ਮਿਲੇਸੁ ਅਤੇ