ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/150

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੫)


ਕੁਝ ਗੌਰ ਹੋਸੁ, ਤਾਂ ਫਬ ਜਾਏ। ਖੋੱਤੀ ਦਾ ਉਚਾ ਸੁਹਣਾ
ਹੁੰਦਾ ਹੈ। ਟਪੋਸੀਆਂ ਮਾਰਦਾ ਹੈ, ਪਰ ਛੋਟਿਆਂ ਹੁੰਦਿਆਂ
ਹੀ ਭਾਰ ਲੱਦਣ ਲੱਗ ਜਾਂਦੇ ਹਨ। ਭਾਰ ਨਾਲ ਜਦ
ਟੁਰਿਆ ਨਹੀਂ ਸੁ ਜਾਂਦਾ ਤਾਂ ਉੱਤੋਂ ਬੇਤਰਸੀ ਨਾਲ
ਕੁੱਟਦੇ ਹਨ। ਵਿਚਾਰੇ ਦੀ ਸੂਰਤ ਵਿਗੜ ਜਾਂਦੀ ਹੈ,
ਲੱਤਾਂ ਮੁੜ ਜਾਂਦੀਆਂ ਸੁ,ਚੰਨ੍ਹੀਆਂ ਅੱਖਾਂ ਅਤੇ ਲੰਮੇ ਲੰਮੇ
ਕੰਨ ਭੈੜੇ ਲੱਗਨ ਲੱਗ ਜਾਂਦੇ ਹਨ।

ਕੋਈ ਥਾਈਂ ਲੋਕ ਖੋੱਤਿਆਂ ਨੂੰ ਚੰਗੀ ਤਰ੍ਹਾਂ
ਪਾਲਦੇ ਹਨ ਅਤੇ ਬੜਾ ਮੁੱਲ ਵੱਟਦੇ ਹਨ। ਖੋਤੇ ਦੀ
ਸਵਾਰੀ ਬੀ ਕਰਦੇ ਹਨ। ਮਨੁੱਖ ਖੋਤੇ ਵਿੱਚ ਅਕਲ ਦਾ
ਘਾਟਾਂ ਗਿਣਦੇ ਹਨ। ਕਿਸੇ ਨੂੰ ਮੂਰਖ ਆਖਣਾ ਹੋਵੇ ਤਾਂ
ਉਸਨੂੰ ਖੋੱਤਾ ਸੱਦਦੇ ਹਨ। ਲਾਦੀ ਖੋੱਤੇ ਨੂੰ ਗੱਦੋਂ ਕਰਕੇ,
ਆਖਦੇ ਹਨ!

(੭੪) ਖੋਤੇ ਦੀ ਕਹਾਣੀ ॥


ਇੱਕ ਗੱਜਰ ਇੱਕ ਸ਼ਹਿਰ ਵਿੱਚ ਦੁੱਧ ਵੇਚਦਾ
ਹੁੰਦਾ ਸੀ। ਸ਼ਿਹਰੋਂ ਦੋ ਕੋਹ ਤੇ ਇੱਕ ਪਿੰਡ ਸੀ। ਗੁੱਜਰ
ਓਸ ਪਿੰਡ ਜਾ ਰਿਹਾ ਕਿਉਂ ਜੋ ਪਿੰਡੀ ਥਾਈਂ ਘਾਹ ਪੱਠਾ
ਸਸਤਾ ਹੁੰਦਾ ਹੈ। ਰੋਜ਼ ਪਿੰਡਾਂ ਦੁੱਧ ਸਿਰਤੇ ਲਿਆਵੇ ਅਤੇ
ਸ਼ਹਿਰ ਵੇਚ ਜਾਏ, ਪਰ ਦੁੱਧ ਚੁੱਕਿਆ ਨਾ ਜਾਸੁ, ਥੱਕ