ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/151

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੬)


ਪਵੇ ਗੁੱਜਰ ਨੇ ਇੱਕ ਢੰਗ ਖੋੱਤਾ ਮੁੱਲ ਲਿਆ। ਸ਼ਹਿਰ
ਵਿੱਚ ਦੁੱਧ ਦੀਆਂ ਬਾਂਧਾਂ ਬੱਧੀਆਂ ਹੋਈਆਂ ਸਾਸੁ। ਗਾਹਕਾਂ
ਦੀਆਂ ਵੱਖਰੀਆਂ ਵੱਖਰੀਆਂ ਬੋਤਲਾਂ ਦੁੱਧ ਨਾਲ ਭਰਕੇ
ਤ੍ਰੰਗੜ ਵਿੱਚ ਟਿਕਾ ਕੇ ਖੋੱਤੇ ਤੇ ਲੱਦ ਲਏ ਅਤੇ
ਥਾਂਓਂ ਥਾਈਂ ਦੁੱਧ ਪੁਚਾ ਆਵੇ। ਗੁੱਜਰ ਨੂੰ ਖੋਤੇ ਕਰਕੇ
ਬੜਾ ਸੁਖ ਹੋ ਗਿਆ। ਇਸ ਲਈ ਖੋਤੇ ਨੂੰ ਬੜੀ ਰੀਝ
ਨਾਲ ਪਾਲਣ ਲੱਗਾ। ਉਸਨੂੰ ਚੰਗੀ ਥਾਂ ਬੰਨ੍ਹਦਾ, ਦਾਣਾ
ਅਤੇ ਪੱਠਾ ਵੇਲੇ ਸਿਰ ਪਾਂਦਾ, ਪਾਣੀ ਵੇਲੇ ਸਿਰ ਵਿਖਾਂਦਾ
ਅਤੇ ਦੋ ਚਾਰ ਵਾਰੀ ਆਕੇ ਹੱਥ ਫੇਰਦਾ। ਖੋਤਾ ਬੀ
ਮਾਲਕ ਨਾਲ ਬੜਾ ਪਿਆਰ ਕਰਦਾ, ਓਹਨੂੰ ਦੂਰੋਂ ਹੀ
ਵੇਖਕੇ ਖ਼ੁਸ਼ ਹੁੰਦਾ। ਇੱਕ ਦਿਨ ਗੁੱਜਰ ਤਕੜਾ ਨਾ ਰਿਹਾ
ਮਸਾਂ ਕਿਵੇਂ ਦੁੱਧ ਲੱਦਕੇ, ਸ਼ਹਿਰ ਗਿਆ ਦੁਜੇ ਦਿਨ
ਉੱਕਾ ਮੰਜੀ ਤੇ ਪੈ ਗਿਆ, ਹੱਲਣ ਜੋਗਾ ਨਾ ਰਿਹਾ।
ਵਿਚਾਰਿਓ ਸੁ ਏਧਰ ਦੁੱਧ ਐਵੇਂ ਜ਼ਏਗਾ, ਓਧਰ
ਗਾਹਕ ਦੁੱਧ ਬਿਨਾ ਰਹਿਣਗੇ। ਗੁੱਜਰ ਦੀ ਵਹੁਟੀ
ਬੀ ਗੁੱਜਰ ਨੂੰ ਛੱਡਕੇ ਨਾ ਜਾ ਸਕੇ, ਕਿਉਂ ਜੋ
ਉਹ ਬੜਾ ਔਖਾ ਸੀ। ਵਿਚਾਰਾਂ ਕਰਕੇ ਜਦ ਕੁਝ ਨਾ ਬਨ
ਆਈ ਤਾਂ ਸਲਾਹ ਕੀਤੀ ਓਨੇ, ਜੋ ਖੋਤੇ ਨੂੰ ਅਕੱਲਿਆਂ
ਹੀ ਘੱਲ ਦੇਈਏ। ਗੁੱਜਰੀ ਨੇ ਦੁੱਧ ਚੋਇਆ ਅਤੇ ਬੋਤਲਾਂ
ਭਰਕੇ ਖੋਤੇ ਦੇ ਲਦ ਦਿੱਤੀਆਂ ਅਤੇ ਥਾਪੀ ਦੇਕੇ ਜਿਸ
ਰਾਹ ਰੋਜ ਜਾਂਦੇ ਸੀ ਓਸੇ ਰਾਹ ਪਾਇਓਸੁ॥