ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/152

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੭)


ਖੋੱਤਾ ਅਪਣੇ ਮੂੰਹ ਧਿਆਨ ਤੁਰਦਾ ਤੁਰਦਾ
ਸ਼ਹਿਰ ਵਿੱਚ ਜਾ ਪੁੱਜਾ। ਇੱਕ ਇੱਕ ਗਾਹਕ ਦੇ ਬੂਹੇ
ਅੱਗੇ ਵਾਰੀ ਵਾਰੀ ਖਲੋਂਦਾ ਗਿਆ। ਹੀਂਗਦਾ ਜਾਂ ਬੂਹਾ
ਖੜਕਾਂਦਾ। ਗਾਹਕ ਬੀ ਸਮਝ ਗਏ ਜੋ ਕੱਲ ਗੁੱਜਰ
ਮਾਂਦਾ ਸੀ, ਏਸ ਕਰਕੇ ਅੱਜ ਨਾਲ ਨਹੀਂ ਆਇਆ ਹਰ
ਇੱਕਨੇ ਆਪਣੀ ਆਪਣੀ ਬੋਤਲ ਕੱਢ ਦੁੱਧ ਪਲਟ ਲਿਆ
ਅਤੇ ਖਾਲੀ ਬੋਤਲ ਤ੍ਰੰਗੜ ਵਿੱਚ ਧਰ ਦਿੱਤੀ। ਇਸ
ਤਰ੍ਹਾਂ ਜਾਂ ਸਾਰੇ ਘਰ ਭੁਗਤ ਗਏ ਤਾਂ ਖੋੱਤਾ ਛੇਤੀ ਛੇਤੀ
ਘਰ ਵੱਲ ਟੁਰਿਆ। ਦੂਰੋਂ ਹੀਗਣ ਲੱਗਾ ਅਤੇ ਆਪਣੇ
ਬੂਹੇ ਤੇ ਜਾ ਖਲੋਤਾ। ਗੁੱਜਰੀ ਨੇ ਥਾਪੀ ਦਿੱਤੀ ਅਤੇ
ਅੱਗੇ ਨਾਲੋਂ ਦੂਣਾ ਦਾਣਾ ਪਾਇਆ॥

ਅਗਲੇ ਦਿਨ ਗੁੱਜਰ ਮੰਜੀ ਤੋਂ ਉੱਠਿਆ ਅਤੇ
ਹੌਲੀ ਹੌਲੀ ਆਪ ਖੋਤੇ ਦੇ ਨਾਲ ਗਿਆ। ਜਦ ਪਤਾ
ਲੱਗਾ ਸੁ ਜੋ ਸਭਨਾਂ ਗਾਹਕਾਂ ਨੂੰ ਦੁੱਧ ਪੁੱਜ ਗਿਆ ਹੈ ਤਾਂ
ਬੜਾ ਰਾਜੀ ਹੋਇਆ ਤੇ ਆਖਣ ਲੱਗਾ। "ਖੋਤੇ ਨੂੰ ਏਨੇ
ਪਿਆਰ ਨਾਲ ਪਾਲਦਾ ਰਿਹਾ ਹਾਂ ਪਰ ਖੋਤਾ ਬੀ ਆਪਣਾ
ਬਨਕੇ ਮੇਰੇ ਥਾਂ ਕੰਮ ਕਰ ਗਿਆ ਹੈ"।

ਪਸ਼ੂਆਂ ਨਾਲ ਪਿਆਰ ਕਰੀਏ ਤਾਂ ਉਹ ਬੀ
ਅੱਗੋਂ ਪਿਆਰ ਕਰਦੇ ਹਨ॥