ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/153

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੮)



( ੭੫) ਦਿਨ ਰਾਤ ਦਾ ਵੱਡਾ
ਛੋੱਟਾ ਹੋਣਾ


ਬੀਬੀਓ! ਤੁਸੀਂ ਨਿੱਤ ਵੇਖਦੀਆਂ ਹੋ ਜੋ ਸੂਰਜ
ਚੜ੍ਹਦੇ ਵੱਲੋਂ ਚੜ੍ਹਦਾ ਹੈ ਪਹਿਲਾਂ ਹੌਲੀ ਹੌਲੀ ਉੱਪਰ ਨੂੰ
ਆਉਂਦਾ ਦਿਸਦਾ ਹੈ। ਦੁਪਹਿਰ ਤੋਂ ਉਪਰੰਤ ਹਿਠਾਨੂੰ
ਜਾਂਦਾ ਭਾਸਦਾ ਹੈ ਓੜਕ ਨੂੰ ਪੱਛਮ ਵੱਲ ਪਹੁੰਚ ਕੇ
ਛਪ ਜਾਂਦਾ ਹੈ। ਸੂਰਜ ਚੜ੍ਹਣ ਤੋਂ ਲਹਿਣ ਤਾਈਂ ਦਿਨ
ਹੁੰਦਾ ਹੈ। ਫੇਰ ਲਹਿਣ ਤੋਂ ਚੜ੍ਹਣ ਤੀਕਰ ਰਾਤ ਹੁੰਦੀ ਹੈ।
ਦਿਨ ਦੇ ਚਾਨਣੇ ਵਿੱਚ ਅਸੀਂ ਸਾਰੇ ਕੰਮ ਕਾਜ ਵਿੱਚ
ਰੁੱਝੇ ਰਹਿੰਦੇ ਹਾਂ। ਰਾਤ ਨੂੰ ਸੌਂ ਕੇ ਅਰਮਾਨ ਕਰਦੇ ਹਾਂ ਪਰ
ਸਿਆਲ ਦੀ ਰੁੱਤੇ ਲੋਕ ਦੀਵਾ ਬਾਲਕੇ ਅੱਧੀ ਅੱਧੀ ਰਾਤ
ਤੀਕਣ ਲਿਖਦੇ ਪੜ੍ਹਦੇ ਹਨ ਅਤੇ ਹੋਰ ਜੋ ਕੰਮ ਦੀਵੇ
ਦੇ ਸਾਮ੍ਹਣੇ ਹੋ ਸਕਦੇ ਹਨ ਕਰਦੇ ਹਨ। ਸਿਆਲ ਦੀ
ਰੁੱਤੇ ਲੋਕ ਉਸਾਰੀਆਂ ਕਿਉਂ ਨਹੀਂ ਲਾਉਂਦੇ? ਦਿਹਾ-
ੜੀਆਂ ਛੋਟੀਆਂ ਹੁੰਦੀਆਂ ਹਨ। ਦਿਹਾੜੀਆਂ ਵੱਡੀਆਂ
ਕਦੋਂ ਹੁੰਦੀਆਂ ਹਨ। ਜੇਠ, ਹਾੜ ਵਿੱਚ ਜਦੋਂ ਦਿਨ ਮੁੱਕਣ
ਵਿੱਚ ਨਹੀਂ ਆਉਂਦਾ ਅਤੇ ਡਾਢੀ ਗਰਮੀ ਪੈਂਦੀ ਹੈ।
ਅੱਧ ਪੋਹ ਤੋਂ ਕੁਝ ਦਿਨ ਪਹਿਲਾਂ ਰਾਤ ਬਹੁਤ ਵੱਡੀ
ਹੁੰਦੀ ਹੈ। ਇਨੂੰ ਪਿੱਛੋਂ ਤੇ ਮਹੀਨੇ ਤਾਂਈ ਦਿਨੋਂ
ਦਿਨ ਰਾਤ ਘਟਦੀ ਹੈ ਅਤੇ ਦਿਨ ਵਧਦਾ ਹੈ॥