ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/154

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੯)


ਅੱਧ ਚੇਤ੍ਰ ਤੋਂ ਕੁਝ ਦਿਨ ਪਹਿਲਾਂ ਰਾਤ ਦਿਨ
ਬਰਾਬਰ ਹੋ ਜਾਂਦੇ ਹਨ। ਜਨਾਨੀਆਂ ਆਖਦੀਆਂ
ਹੁੰਦੀਆਂ ਹਨ "ਆਈ ਮਾਈ ਸ਼ਿਵਰਾਤ, ਜੇਡਾ ਦਿਨ ਤੇ
ਓਡੀ ਰਾਤ", ਅੱਗੋਂ ਬੀ ਦਿਨ ਵਧਦੇ ਅਤੇ ਰਾਤਾਂ
ਘਟਦੀਆਂ ਜਾਂਦੀਆਂ ਹਨ। ਜਦ ਤੇ ਮਹੀਨੇ ਹੋਰ
ਲੰਘ ਜਾਂਦੇ ਹਨ ਤਾਂ ਅੱਧ ਹਾੜ ਤੋਂ ਕੁਝ ਦਿਨ
ਪਹਿਲਾਂ ਵੱਡੀ ਤੋਂ ਵੱਡੀ ਦਿਹਾੜੀ ਹੁੰਦੀ ਹੈ॥

ਇਸ ਤੋਂ ਪਿਛੋਂ ਦਿਨ ਘਟਣ ਤੇ ਰਾਤ ਵਧਣ
ਲਗਦੀ ਹੈ। ਤੇ ਮਹੀਨੇ ਹੋਰ ਲੰਘ ਗਿਆਂ, ਅੱਧ ਅੱਸੂ
ਥੀਂ ਕੁਝ ਦਿਨ ਪਹਿਲੇ ਦਿਨ ਅਤੇ ਰਾਤੇ ਫੇਰ
ਇੱਕੋ ਜਿੱਡੇ ਹੋ ਜਾਂਦੇ ਹਨ। ਫੇਰ ਦਿਨਾਂ ਨੂੰ ਘਾਟਾ
ਅਤੇ ਰਾਤਾਂ ਨੂੰ ਵਾਧਾ। ਪੈਣ ਲੱਗਦਾ ਹੈ ਅਤੇ ਹੁੰਦੇ ਹੁੰਦੇ
ਮੁੜ ਕੇ ਅੱਧ ਪੋਹ ਥੀਂ ਕੁਝ ਦਿਨ ਪਹਿਲੇ ਫੇਰ ਬਾਰ੍ਹੀਂ
ਮਹੀਨੀਂ ਪਿੱਛੋਂ ਵੱਡੀ ਥੀਂ ਵੱਡੀ ਰਾਤ ਹੋ ਜਾਂਦੀ ਹੈ॥

ਸਭਨੀ ਰੁੱਤੀ ਭਾਵੇਂ ਦਿਨ ਕਿੱਡੇ ਵੱਡੇ ਛੋਟੇ ਤੇ
ਭਾਵੇਂ ਰਾਤਾਂ ਕੇਡੀਆਂ ਵੱਡੀਆਂ ਛੋਟੀਆਂ ਹੋਣ, ਦਿਨ ਤੇ
ਰਾਤ ਦੋਵੇਂ ਰਲਕੇ ਸਦਾ ੨੪ ਘੰਟਿਆਂ ਅਥਵਾ ੬o
ਘੜੀਆਂ ਦੇ ਹੁੰਦੇ ਹਨ।

ਰਾਤ ਦਿਨ ਕਿਉਂ ਘਟਦੇ ਤੇ ਵਧਦੇ ਹਨ?
ਏਸਦਾ ਕਾਰਣ ਤੁਸੀਂ ਵੱਡੀਆਂ ਹੋਕੇ ਸਮਝੌਗੀਆਂ, ਪਰ