ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/155

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੦)


ਹਾਲੀ ਐੱਨਾ ਤੁਸੀਂ ਵੇਖਦੀਆਂ ਹੋ ਜੋ ਚੇਤ੍ਰ ਜਾਂ ਅੱਸੂ ਨੂੰ
ਖੁੱਲ੍ਹੀ ਬਹਾਰੇ ਸੂਰਜ ਠੀਕ ਚੜ੍ਹਦੇ ਵੱਲੋਂ ਉਦੇ ਹੁੰਦਾ ਹੈ।
ਪਰ ਹਾੜ ਵਿੱਚ ਉੱਤਰ ਵੱਲ ਦੀ ਹੋਕੇ ਚੜ੍ਹਦਾ ਹੈ ਅਤੇ
ਲਹਿੰਦਾ ਬੀ ਏਸੇ ਤਰ੍ਹਾਂ ਕੁਝ ਉਤਰ ਵਾਲੇ ਪਾਸੇ ਜਾਕੇ
ਹੈ। ਇਸ ਨੂੰ ਸੂਰਜ ਦਾ ਉੱਤਰਾਇਣ ਹੋਕੇ ਉਦੇ ਅਤੇ
ਅਸਤ ਹੋਣਾ ਆਖਦੇ ਹਨ। ਸਿਆਲ ਵਿੱਚ ਇਸਤੋਂ
ਉਲਟ ਸੂਰਜ ਦੱਖਣਾਇਣ ਹੋਕੇ ਚੜ੍ਹਦਾ ਅਤੇ ਡੁੱਬਦਾ
ਹੈ। ਇਸ ਲਈ ਉਦੇ ਤੋਂ ਅਸਤ ਤੀਕ ਸੂਰਜ ਦਾ ਪੰਧ
ਹਾੜ੍ਹ ਵਿੱਚ ਬਹੁਤਾ ਤੇ ਸਿਆਲ ਵਿੱਚ ਥੋੜਾ ਹੁੰਦਾ ਹੈ।
ਇਸ ਕਾਰਣ ਹਾੜ੍ਹ ਵਿੱਚ ਦਿਨ ਵੱਡੇ ਅਤੇ ਸਿਆਲ ਵਿੱਚ
ਛੋਟੇ ਹੁੰਦੇ ਹਨ ਅਤੇ ਚਵ੍ਹੀਆਂ ਘੰਟਿਆਂ ਵਿੱਚੋਂ ਬਾਕੀ
ਦਾ ਸਮਾਂ ਰਾਤ ਰਹਿੰਦੀ ਹੈ।

(੭੬) ਭਲਿਆਈ ਦਾ ਫਲ ॥



ਜੇ ਅਸੀਂ ਕਿਸੇ ਨਾਲ ਭਲਿਆਈ ਕਰਾਂਗੇ ਤਾਂ
ਉਹ ਫਲ ਬੀ ਸਾਨੂੰ ਚੰਗਾ ਮਿਲੇਗਾ! ਅਸੀਂ ਤੁਹਾਨੂੰ
ਇੱਕ ਕਹਾਣੀ ਸੁਨਾਂਦੇ ਹਾਂ ਜਿਸ ਤੋਂ ਸਾਡੀ ਗੱਲ ਦਾ
ਸੱਚਾ ਹੋਣਾ ਮਲੂਮ ਹੋ ਜਾਏਗਾ।
ਇੱਕ ਨਦੀ ਕੰਢੇ ਉੱਤੇ ਇੱਕ ਰੁੱਖ ਸਾ। ਉੱਥੇ ਇੱਕ
ਗੁਟਾਰ ਰਹਿੰਦੀ ਉੱਸੇ ਰੁੱਖਦੀ ਜੜ੍ਹ ਵਿੱਚ ਇੱਕ ਕੀੜੀ
ਨੇ ਬੀ ਘਰ ਬਣਾਯਾਸਾ। ਇੱਕ ਦਿਨ ਕੀੜੀ ਨੂੰ ਤ੍ਰੇਹ ਲੱਗੀ।