ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/156

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੧)


ਨਦੀ ਤਾਂ ਕੋਲ ਹੈ ਹੀ ਸੀ ਓਥੇ ਪਾਣੀ ਪੀਣ ਚਲੀ
ਗਈ। ਛਪ ੨ ਕੰਢੇ ਦੇ ਨੇੜੇ ਪੁੱਜੀ। ਤ੍ਰੇਹ ਨਾਲ ਵਿਚਾਰੀ
ਬੜੀ ਆਤੁਰ ਹੋਈ ਹੋਈ ਸੀ। ਪਰ ਉਸਦਾ ਮੂੰਹ ਛੋਟਾ
ਅਤੇ ਸੰਘ ਭੀੜਾ ਸਾ ਅਤੇ ਆਪ ਬੀ ਨਿੱਕੀ ਜੇਹੀ
ਸੀ ਅਰ ਕਮਜ਼ੋਰ ਸੀ। ਕੰਢੇ ਉਤੋਂ ਨਦੀ ਵਿੱਚ ਜਿਸ
ਵੇਲੇ ਨਿਉਂਕੇ ਪਾਨੀ ਪੀਣ ਲੱਗੀ ਤਾਂ ਅਚਾਨਚੱਕ
ਨਦੀ ਦੀ ਇੱਕ ਲਹਿਰ ਉੱਠੀ ਅਤੇ ਪੀਂਦੀ ਪੀਂਦੀ
ਨੂੰ ਰੁੜ੍ਹਾ ਕੇ ਲੈ ਗਈ।

ਹੁਣ ਉਸ ਗੁਟਾਰ ਨੇ ਜਾਂ ਇਹ ਹਾਲ ਡਿੱਠਾ ਕਿ
ਨਿੱਕੀ ਜੇਹੀ ਗੁਆਂਢਣ ਉੱਤੇ ਇਹ ਬਿਪਤਾ ਪਈ ਹੈ।
ਅਤੇ ਲੈਹਰਾਂ ਹੁਣੇ ਇਹਨੂੰ ਡੋਬ ਦੇਣਗੀਆਂ ਤਾਂ ਉਸ
ਨੇ ਝੱਟ ਪੱਟ ਇੱਕ ਪੱਤ੍ਰ ਤੋੜ ਕੇ ਉਸਨੂੰ ਕੀੜੀ ਦੇ
ਕੋਲ ਜਾਕੇ ਛੱਡ ਦਿੱਤਾ। ਉਸ ਪੱਤ੍ਰ ਉੱਤੇ ਉਹ ਕੀੜੀ
ਐਉਂ ਨਿਡਰ ਹੋ ਕੇ ਬੈਠ ਗਈ ਜਿੱਕੁਰ ਕੋਈ ਆਦਮੀ
ਬੇੜੀ ਵਿੱਚ ਚੜ੍ਹ ਜਾਂਦਾ ਹੈ ਅਤੇ ਹੌਲੀ ਹੌਲੀ ਉਸ ਪੱਤਰ
ਉਪਰ ਤਰਦੀ ਤਰਦੀ ਆਪਣੇ ਘਰ ਆ ਪਹੁੰਚੀ॥

ਹੁਣ ਇੱਕ ਦਿਨ ਕੋਈ ਸ਼ਿਕਾਰੀ ਉੱਥੇ ਆ
ਨਿਕਲਿਆ। ਉਸਨੇ ਬਿਰਛ ਉਤੇ ਗੁਟਾਰ ਬੈਠੀ
ਡਿੱਠੀ। ਉਹਨੂੰ ਮਾਰਨ ਦੀ ਸਲਾਹ ਕੀਤੀ। ਉਸੇ ਵੇਲੇ
ਬੰਦੂਕ ਦਾ ਘੋੜਾ ਚੜ੍ਹਾ ਗੋਲੀ ਚਲਾਉਣ ਨੂੰ ਤਿਆਰ
ਹੀ ਸੀ ਕਿ ਕੀੜੀ ਦੀ ਨਜ਼ਰੇ ਪੈ ਗਿਆ। ਕੀੜੀ ਨੇ