ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/157

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੨)


ਸੋਚਿਆ ਕਿ ਮੇਰੇ ਨਾਲ ਹਿਤ ਕਰਨ ਵਾਲੀ ਹਮਸਾਈ
ਦੀ ਜਿੰਦ ਨਿਕਲਣ ਲੱਗੀ ਹੈ, ਮੇਰਾ ਧਰਮ ਹੈ ਕਿ
ਜਿੱਕੁਰ ਬਨੇ ਇਹਦੀ ਜਾਨ ਬਚਾਵਾਂ। ਇਹ ਵਿਚਾਰ
ਉਹ ਉਸ ਸ਼ਿਕਾਰੀ ਨੂੰ ਆ ਕੇ ਲੜੀ, ਜਿਸ ਕਰਕੇ
ਉਹਦਾ ਹੱਥ ਹਿੱਲ ਗਿਆ ਅਤੇ ਬੰਦੂਕ ਦਾ ਨਿਸ਼ਾਨਾ
ਖੁੰਝ ਗਿਆ, ਐਉਂ ਉਹ ਭਲੀ ਗੁਟਾਰ ਮੌਤ ਦੇ
ਮੂੰਹ ਥੋਂ ਛੁੱਟੀ।

ਦੋਹਰਾ ॥
ਕਰ ਭਲਿਆਈ ਤੂੰ ਸਦਾ ਸਭਨਾਂ ਲੋਕਾਂ ਨਾਲ॥
ਫਲ ਤਿਸਦਾ ਪਰਮਾਤਮਾ ਦੇਸੀ ਹੋਈ ਦਯਾਲ॥

(੭੭) ਰੁੱਤਾਂ ਅਤੇ ਫ਼ਸਲ ॥ ੧॥


ਸਿਆਲ ਦੀ ਰੁੱਤੇ ਪੋਹ ਵਿੱਚ ਸਵੇਰੇ ਉੱਠਕੇ ਦੇਖੋ
ਕਿਤਨਾ ਕੱਕਰ ਪਿਆ ਹੈ ਜਿਕੁਣ ਸਾਰੀ ਜਿਮੀ ਤੇ
ਚਿੱਟੇ ਕੱਪੜੇ ਵਿੱਛੇ ਹੋਏ ਹਨ। ਕਿਹੀ ਠੰਢ ਹੈ। ਹੱਥ ਪੈਰ
ਬਾਹਰ ਕੱਢੇ ਨਹੀਂ ਜਾਂਦੇ। ਰੁੱਖਾਂ ਨੂੰ ਵੇਖੋ ਕਿਹੇ ਨੰਗੇ ਧੜੰਗੇ
ਹਨ ਜਾਣੀਦਾ ਕੋਈ ਸਾਧੂ ਬਿਭੂਤ ਮਲੀ ਖਲੋਤੇ ਹਨ।
ਇਨ੍ਹੀਂ ਦਿਨੀਂ ਨਾਂ ਤੇ ਕੋਈ ਹਰਿਆਂ ਵਲ ਹੀ ਦਿਸਦੀ ਹੈ
ਤੇ ਨਾਂ ਕੋਈ ਫੁੱਲ ਨਜਰੀ ਆਉਂਦਾ ਹੈ। ਇਸੇ ਲਈ
ਬਾਗਾਂ ਬਗੀਚਿਆਂ ਦੀ ਸੈਲ ਬੀ ਚੰਗੀ ਨਹੀਂ ਲੱਗਦੀ।