ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/158

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੩)


ਬੀਬੀਓ! ਕਾਹਲੀਆਂ ਨਾ ਪਓ, ਡੂੜ੍ਹ ਦੋ ਮਹੀਨੇ
ਹੋਰ ਲੰਘ ਲੈਣ ਦਿਓ ਫੋਰ ਵੇਖੋਗੀਆਂ ਜੋ ਇਨ੍ਹਾਂ ਹੀ
ਬ੍ਰਿਛਾਂ ਤੇ ਕਿਹਾ ਜੋਬਨ ਆ ਜਾਏਗਾ। ਸਾਰੇ ਹਰੇ ਭਰੇ
ਹੋ ਜਾਣਗੇ ਅਤੇ ਇਨ੍ਹਾਂ ਦੀਆਂ ਸਾਵੀਆਂ ਸਾਵੀਆਂ
ਕਰੂੰਬਲੀਆਂ ਅੱਖਾਂ ਨੂੰ ਕੇਹੀ ਠੰਢਕ ਦੇਣਗੀਆਂ॥

ਬਸੰਤ ਦੀ ਰੁੱਤ-ਲਓ ਫੱਗਣ ਤੇ ਚੇਤ੍ਰ
ਆ ਪਹੁੰਚਿਆ ਜੇ। ਬਾਹਰ ਵੇਖੋ ਸਰਿਹੋਂ ਦੀ ਪੈਲੀ ਵਿੱਚੋਂ
ਬਸੰਤੀ ਵੱਲ ਇਉਂ ਖਿੜੇ ਹਨ ਜਿਕੁਰ ਸੁਇਨਾਂ
ਵਿਛਿਆ ਹੋਇਆ ਹੈ। ਬਾਗਾਂ ਵਿੱਚ ਦੇ ਰੁੱਖਬੀ ਫੁੱਲਣ
ਲੱਗ ਪਏ ਹਨ। ਖੱਟਿਆਂ,ਮਿੱਠਿਆਂ, ਨਿਬੂਆਂ ਦਿਆਂ
ਰੁੱਖਾਂ ਕੋਲ ਜਾਈਏ ਤਾਂ ਹਟਣ ਨੂੰ ਜੀ ਨਹੀ ਕਰਦਾ।
ਫੁੱਲਾਂ ਦੀ ਵਾਸਨਾਂ ਦਿਲ ਨੂੰ ਕਿਹੀ ਭਾਉਂਦੀ ਹੈ, ਗੁਲਾਬ
ਵੱਲ ਵੇਖੋ, ਕਲੀਆਂ ਕਿਹੀਆਂ ਸੁੰਦਰ ਦਿੱਸਦੀਆਂ ਹਨ।
ਵਿੱਚ ਵਿੱਚ ਕੋਈ ਕੋਈ ਖਿੜੀ ਹੋਈ ਕਲੀ ਕਿਹੀ ਸ਼ੋਭਾ
ਦੇਂਦੀ ਹੈ! ਇਹ ਜੰਗਲ ਦੀਆਂ ਬੂਟੀਆਂ ਕੀ ਹਨ,
ਸੱਚ ਮੁੱਚ ਜੰਗਲ ਵਿੱਚ ਮੰਗਲ ਹੈ॥

ਜਿੱਧਰ ਤੱਕੀਏ ਇਹੋ ਭਾਸਦਾ ਹੈ ਜੋ ਚੌਹੀਂ ਪਾਸੀਂ
ਬਾਗ਼ ਲੱਗੇ ਹੋਏ ਹਨ। ਇਨ੍ਹੀਂ ਦਿਨੀਂ ਨਾ ਤੇ ਬਹੁਤੀ
ਠੰਡ ਹੁੰਦੀ ਹੈ ਨਾ ਗਰਮੀ। ਬੜੇ ਅਨੰਦ ਦਾ ਸਮਾਂ ਹੁੰਦਾ
ਹੈ ਸਾਰੀ ਬਨਾਸਪਤੀ ਇਸ ਸਮੇਂ ਫਲਦੀ ਫੁਲਦੀ