ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯)

ਤੇਜ ਉਨ੍ਹਾਂ ਦਾ ਮੇਟਦਾ
ਸੂਰਜ ਬਲੀ ਪ੍ਰਭਾਤ॥੭॥
ਸੂਰਜ ਚੜ੍ਹਿਆ ਦੇਖਕੇ
ਪੰਛੀ ਗਾਉਣ ਗੀਤ॥
ਉਠ ਸ਼ਨਾਨ ਕਰ ਜਾਪ ਜਪਣ
ਜਿਨ ਮਨ ਪ੍ਰਭ ਦੀ ਪ੍ਰੀਤ॥੮॥

(੫) ਰੇਲਾਂ



ਬੀਬੀਓ! ਜਦੋਂ ਤੁਹਾਨੂੰ ਆਪਣੇ ਗਿਰਾਓਂ ਕਿਸੇ
ਹੋਰ ਗਿਰਾਂ ਜਾਣਾ ਹੁੰਦਾ ਹੈ ਤਾਂ ਤੁਹਾਨੂੰ ਘੋੜੀ, ਖੱਚਰ
ਆਦਿਕ ਸਵਾਰੀ ਦੀ ਲੋੜ ਪੈਂਦੀ ਹੈ। ਜੇ ਸੜਕ ਪੱਕੀ
ਹੋਵੇ ਤਾਂ ਘੋੜੇ ਬੱਘੀ ਤੇ ਚੜ੍ਹਕੇ ਜਾਂਦੀਆਂ ਹੋ, ਪਰ ਜੇ ਰੇਲ
ਨੇੜੇ ਹੋਵੇ ਤਾਂ ਰੇਲ ਤੇ ਜਾ ਚੜ੍ਹਦੀਆਂ ਹੋ॥

ਦੱਸੋ ਖਾਂ ਇਨ੍ਹਾਂ ਸਾਰੀਆਂ ਸਵਾਰੀਆਂ ਵਿੱਚੋਂ
ਕਿਹੜੀ ਚੰਗੀ ਹੈ? ਤੁਸੀਂ ਰੇਲ ਹੀ ਆਖੋਗੀਆਂ,
ਕਿਉਂ? ਛੇਤੀ ਪੁੱਜਦੀ ਹੈ। ਇਸ ਵਿੱਚ ਮੀਂਹ ਝੱਖੜ
ਤੋਂ ਬਚਾ ਰਹਿੰਦਾ ਹੈ, ਭਾੜਾ ਬੀ ਥੋੜ੍ਹਾ ਲਗਦਾ ਹੈ ਤੇ
ਛੇਤੀ ਜਾ ਪਹੁੰਚੀਦਾ ਹੈ॥

ਜਦੋਂ ਰੇਲ ਨਹੀਂ ਸੀ ਹੁੰਦੀ ਲੋਕਾਂ ਲਈ ਪੰਧ
ਬੜਾ ਔਖਾ ਹੁੰਦਾ ਸੀ। ਹਿੰਦੂ ਗੰਗਾ ਅਸ਼ਨਾਨ ਕਰਨ