ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/160

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੫)


ਠੰਡ ਗ਼ਰੀਬਾਂ ਮਾਰ ਮੁਕਾਇਆ॥
ਸੌਖੇ ਸਰਦੀ ਵਿੱਚ ਅਮੀਰ।
ਭੁੱਖੇ ਹੁੰਦੇ ਬਹੁ ਦਿਲਗੀਰ॥
ਠੰਡੀ ਵਾਉ ਸਿਆਲੇ ਵੱਗੇ।
ਨ੍ਹਾਵਣ ਧੋਵਣ ਔਖਾ ਲੱਗੇ॥
ਧਰਤੀ ਭੌਂਦੀ ਹੈ ਜੋ ਸਾਰੀ॥
ਰੁੱਤਾਂ ਆਵਣ ਵਾਰੋ ਵਾਰੀ॥

(੭੯) ਮੁੰਡਿਆਂ ਅਤੇ ਡੱਡੂਆਂ
ਦੀ ਕਹਾਣੀ ॥


ਇੱਕ ਮੁੰਡਿਆਂ ਦਾ ਟੋਲਾ ਕਿਸੇ ਢਾਬ ਦੇ ਕੰਢੇ
ਉਤੇ ਪਿਆ ਖੇਡਦਾ ਸੀ। ਪਾਣੀ ਵਿੱਚ ਬਹੁਤ ਸਾਰੇ ਡੱਡੂ
ਵੇਖਕੇ ਉਨ੍ਹਾਂ ਨੂੰ ਇੱਟਾਂ ਮਾਰਨ ਲੱਗ ਪਏ।

ਨਿਸ਼ਾਨੇ ਫੁੰਡਕੇ ਜਦ ਉਨ੍ਹਾਂ ਕਈਆਂ ਡੱਡੂਆਂ ਨੂੰ
ਮਾਰ ਸੁੱਟਿਆ ਤਾਂ ਇੱਕ ਡੱਡੂ ਜੋ ਆਪਣੇ ਭਰਾਵਾਂ ਵਿੱਚੋਂ
ਵੱਡਾ ਸ਼ਰਮਾ ਸਾ, ਸੋ ਪਾਣੀ ਵਿੱਚੋਂ ਸਿਰ ਬਾਹਰ ਕੱਢਕੇ
ਆਖਣ ਲੱਗਾ। ਓਏ ਮੁੰਡਿਓ! ਏਹੋ ਜੇਹੀ ਭੈੜੀ ਖੇਡ
ਨਾ ਖੇਡੋ, ਵਿਚਾਰੋ ਤਾਂ ਸਹੀ ਜੋ ਤੁਹਾਡੇ ਭਾਣੇ ਤਾਂ ਇਹ
ਖੇਡ ਹੈ ਪਰ ਸਾਡੀ ਤਾਂ ਮੌਤ ਹੈ॥