ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/161

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੬)



(੮੦) ਸਰਕਾਰੀ ਰਾਜ ॥



ਵੇਖੋ! ਤੁਹਾਡੀ ਪਾਠਸ਼ਾਲਾ ਵਿੱਚ ਬਹੁਤ ਸਾਰੀਆਂ
ਬੀਬੀਆਂ ਪੜ੍ਹਦੀਆਂ ਹਨ। ਕੋਈ ਵੱਡੀ ਹੈ, ਕੋਈ ਛੋਟੀ।
ਕੋਈ ਡਾਢੀ ਹੈ, ਕੋਈ ਲਿੱਸੀ, ਪਰ ਸਾਰੀਆਂ ਆਪਣੀ
ਪੜ੍ਹਾਣ ਵਾਲੀ ਦਾ ਹੁਕਮ ਮੰਨਦੀਆਂ ਹਨ। ਕੋਈ ਕਿਸੇ
ਨਾਲ ਲੜਦੀ ਭਿੜਦੀ ਨਹੀਂ। ਸਾਰੀਆਂ ਆਪਣੀਆਂ
ਉਸਤਾਦਨੀ ਪਾਸੋਂ ਡਰਦੀਆਂ ਹਨ। ਉਸਤਾਦਨੀ ਨਾਂ
ਹੋਵੇ ਤਾਂ ਡਾਢੀਆਂ ਲਿੱਸੀਆਂ ਨੂੰ ਖਲੋਣ ਨਾ ਦੇਣ॥

ਇਸੇ ਤਰ੍ਹਾਂ ਦੁਨੀਆਂ ਵਿੱਚ ਕੋਈਆਂ ਭਾਂਤਾਂ ਦੇ
ਆਦਮੀ ਹਨ। ਕੋਈ ਡਾਢਾ ਹੈ,ਕੋਈ ਲਿੱਸਾ ਕੋਈ ਪਦਾਰਥ
ਵਾਲਾ ਹੈ, ਕੋਈ ਕੰਗਾਲ,ਇਨ੍ਹਾਂ ਨੂੰ ਬੀ ਕੋਈ ਡਰ ਨਾ
ਹੋਵੇ ਤਾਂ ਇਨ੍ਹਾਂ ਦਾ ਨਿਰਬਾਹ ਕੀਕੁਰ ਹੋਵੇ? ਬਲ ਵਾਲੇ
ਸੋਟੇ ਦੇ ਜੋਰ ਲਿੱਸਿਆਂ ਕੋਲੋਂ ਪਦਾਰਥ ਖੋਹ ਲੈਣ ਤੇ
ਲਿੱਸੇ ਕਦੀ ਸੁਖਦੀ ਨੀਂਦਰੇ ਨ ਸੌਣ। ਇਨ੍ਹਾਂ ਹੀ ਗੱਲਾ
ਦੇ ਬੰਦੋਬਸਤ ਲਈ ਰਾਜੇ ਤੇ ਬਾਦਸ਼ਾਹ ਬਨੇ ਹਨ। ਇਨ੍ਹਾਂ
ਦਾ ਕੰਮ ਇਹ ਹੁੰਦਾ ਹੈ ਜੋ ਆਪਣੀ ਪਰਜਾ ਦੀ ਖਬਰ-
ਦਾਰੀ ਰੱਖਣ। ਉਨ੍ਹਾਂ ਦੀ ਜਾਨ ਅਤੇ ਮਾਲਦੀ ਰਖਵਾਲੀ
ਕਰਨ। ਚੋਰਾਂ ਉਚੱਕਿਆਂ ਨੂੰ ਆਪਣੇ ਰਾਜ ਵਿੱਚ ਨ
ਫਟਕਣ ਦੇਣ॥