ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/162

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੭)


ਸਾਡੇ ਬਾਦਸ਼ਾਹ ਸ਼੍ਰੀਮਾਨ ਜਾਰਜ ਪੰਚਮ ਆਪਣੀ
ਵਲਾਇਤ ਦੀ ਰਾਜਧਾਨੀ ਲੰਡਨ ਨਾਮੇ ਨਗਰ ਵਿੱਚ
ਰਹਿੰਦੇ ਹਨ। ਉਹ ਕੋਈ ਮੁਲਖਾਂ ਦੇ ਬਾਦਸ਼ਾਹ ਅਰ
ਥਾਤ ਰਾਜਾ ਹਨ। ਏਸੇ ਲਈ ਉਨ੍ਹਾਂ ਨੂੰ ਸ਼ਹਿਨਸ਼ਾਹ
ਅਰਥਾਤ ਮਹਾਰਾਜਾ ਆਖਦੇ ਹਨ। ਉਨ੍ਹਾਂ ਵੱਲੋਂ ਹਿੰਦੁਸ-
ਤਾਨ ਦੇ ਬੰਦੋਬਸਤ ਲਈ ਉਨ੍ਹਾਂ ਦੇ ਨਾਇਬ ਵਾਈਸਰਾਇ
ਸਾਹਿਬ ਬਹਾਦੁਰ ਦਿੱਲੀ ਰਹਿੰਦੇ ਹਨ, ਇਨ੍ਹਾਂ ਨੂੰ ਵੱਡਾ
ਲਾਟ ਆਖਦੇ ਹਨ। ਇਨ੍ਹਾਂ ਤੋਂ ਹਿਠਾਂ ਹਰ ਇਕ ਸੂਬੇ
ਵਿੱਚ ਇੱਕ ਛੋਟਾ ਲਾਟ ਹੈ। ਸਾਡੇ ਪੰਜਾਬ ਦੇ ਸੂਬੇ ਦੇ
ਲਾਟ ਸਾਹਿਬ ਲਹੌਰ ਰਹਿੰਦੇ ਹਨ ਜਿਨ੍ਹਾਂ ਦੇ ਹੇਠ
ਪੰਜ ਕਮਿਸ਼ਨਰ ਸਾਹਿਬ ਹਨ। ਇਹ ਅੰਬਾਲੇ, ਜਲੰਧਰ,
ਲਹੌਰ, ਰਾਵਲਪਿੰਡੀ ਤੇ ਮੁਲਤਾਨ ਰਹਿੰਦੇ ਹਨ। ਹਰ
ਇਕ ਕਮਿਸ਼ਨਰ ਨੂੰ ਪੰਜ ਪੰਜ, ਛੇ ਛੇ ਜਿਲੇ ਸੌਪੇ ਹੋਏ
ਹਨ ਜਿਨ੍ਹਾਂ ਵਿੱਚ ਡਿਪਟੀ ਕਮਿਸ਼ਨਰ ਸਰਕਾਰੀ ਹੁਕਮ
ਚਲਾਂਦੇ ਹਨ। ਪੰਜਾਬ ਵਿੱਚ ਸਾਰੇ ਜਿਲੇ ੨੮ ਹਨ॥

ਹਰ ਇੱਕ ਡਿਪਟੀ ਕਮਿਸ਼ਨਰ ਦੇ ਅੱਗੇ ਕਈ
ਕਈ ਤਸੀਲਦਾਰ ਹਨ ਜੇਹੜੇ ਆਪਣੀ ਆਪਣੀ ਤਸੀਲ
ਦਾ ਬੰਦੋਬਸਤ ਕਰਦੇ ਹਨ। ਹਰ ਇੱਕ ਪਿੰਡ ਵਿੱਚ
ਇੱਕ ਜਾਂ ਇੱਕ ਥੋਂ ਵੱਧ ਨੰਬਰਦਾਰ ਹੁੰਦੇ ਹਨ। ਉਹ
ਸਰਕਾਰੀ ਮਾਮਲਾ ਉਗਰਾਹਣ ਅਤੇ ਹੋਰਨਾਂ ਕੰਮਾਂ
ਵਿੱਚ ਵੱਡੇ ਅਫਸਰਾਂ ਨੂੰ ਮਦਦ ਦੇਦੇ ਹਨ।