ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/163

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੮)


ਇਨ੍ਹਾਂ ਤੋਂ ਛੁੱਟ ਬਾਹਰ ਦਿਆਂ ਵੈਰੀਆਂ ਤੋਂ ਦੇਸ਼
ਨੂੰ ਬਚਣ ਲਈ ਬਹੁਤ ਸਾਰੀਆਂ ਫੌਜਾਂ ਹਨ। ਚੋਰਾਂ
ਉੱਚੱਕਿਆਂ ਦੇ ਪਕੜਨ ਲਈ ਪੁਲਸ ਹੈ। ਇਸੇ ਤਰ੍ਹਾਂ
ਹੋਰ ਕਈ ਮਹਿਕਮੇ ਹਨ ਜਿਨ੍ਹਾਂ ਵਿੱਚ ਵੱਖੋ ਵੱਖਰਾ
ਕੰਮ ਹੁੰਦਾ ਹੈ। ਸਰਕਾਰ ਨੇ ਅਜੇਹਾ ਬਾਨ੍ਹਨੂੰ ਬੰਨ੍ਹਿਆ
ਹੈ ਜੋ ਕੋਈ ਕਿਸੇ ਤੇ ਵਧੀਕੀ ਨਹੀਂ ਕਰ ਸਕਦਾ।
ਸੱਭੋ ਅਮਨ ਚੈਨ ਨਾਲ ਰਹਿੰਦੇ ਹਨ। ਲੋਕ ਆਖਦੇ
ਹਨ ਜੋ ਇਸ ਰਾਜ ਵਿੱਚ ਸ਼ੇਰ ਬੱਕਰੀ ਇੱਕ ਥਾਉਂ
ਪਾਣੀ ਪੀਂਦੇ ਹਨ।

(੮੧) ਰਾਜ ਭਗਤੀ ਦਾ ਗੀਤ ॥



ਜੁਗ ਜੁਗ ਜੀਓ ਜੀ।
ਜੀਓ ਹੇ ਮਹਾਰਾਜ॥ (ਰਹਾਉ)
ਮਿਲ ਕੇ ਪ੍ਰਜਾ ਅਨੰਦ ਮਨਾਏ।
ਐਸਾ ਸਭ ਦਿਨ ਆਜ ॥ ੧॥
ਸੁਖੀ ਵੱਸੇ ਇਹ ਸਾਡੀ ਧਰਤੀ।
ਅਟਲ ਰਹੇ ਇਹ ਰਾਜ ॥੨॥
ਧੰਨ ਧੰਨ ਅੰਗ੍ਰੇਜ਼ ਪਾਤਸ਼ਾਹ।
ਜਿਨ ਸੁਖ ਸਾਧਨ ਸਾਜ ॥ ੩॥
ਵਿੱਦਯਾ ਦਾ ਪ੍ਰਚਾਰ ਹੈ ਕੀਤਾ।
ਅੰਧਕਾਰ ਗਿਆ ਭਾਜ ॥ ੪॥