ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/164

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੯)


ਬਣੀਆਂ ਸੜਕਾਂ ਲੱਗੀਆਂ ਤਾਰਾਂ।
ਚੱਲੇ ਰੇਲ ਜਹਾਜ਼ ॥੫॥
ਜੰਗਲ ਵਿੱਚ ਕਰ ਮੰਗਲ ਨਹਿਰਾਂ।
ਉਪਜਾਇਆ ਹੈ ਅਨਾਜ ॥੬॥
ਹਸਤਪਤਾਲ ਚੁਫੇਰੇ ਖੁੱਲ੍ਹੇ।
ਰੋਗ ਦਾ ਹੋਏ ਅਲਾਜ ॥੭॥
ਠੱਗੀ, ਸਤੀ,ਧੀਆਂ ਦੀ ਹੱਤਯਾ।
ਹਟ ਗਏ ਬੁਰੇ ਰਿਵਾਜ ॥੮॥
ਦੂਤੀ ਦੁਸ਼ਮਨ ਟਲ ਗਏ ਸਾਰੇ।
ਰਾਸ ਆਏ ਸਭ ਕਾਜ ॥੯॥
ਝੰਡਾ ਗੱਡ ਨਿਆਉਂ ਧਰਮ ਦਾ।
ਰੱਖੀ ਸਬ ਦੀ ਲਾਜ ॥੧੦॥
ਹੱਥ ਜੋੜ ਪਰਮੇਸ਼ਰ ਅੱਗੇ।
ਕਰੋ ਬੇਨਤੀ ਆਜ ॥੧੧॥
ਫਲੇ ਫੁਲੇ ਵਿਕਟੋਰੀਆ ਦੀ ਕੁਲ।
ਸਿਰ ਪੁਰ ਸੋਹੇ ਤਾਜ ॥੧੨॥

(੮੨)ਕਾਂਉਂ ਅਤੇ ਘੜੇ ਦੀ ਕਹਾਣੀ ॥


ਇਕ ਤੇਹ ਦੇ ਮਾਰੇ ਹੋਏ ਕਾਂ ਨੇ ਜੋ ਥੋੜੀ ਜਿਹੀ
ਦੂਰ ਇੱਕ ਘੜਾ ਪਿਆ ਡਿੱਠਾ, ਤਾਂ ਵੱਡੀ ਖੁਸ਼ੀ ਨਾਲ