ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/165

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੦)


ਉਹਦੀ ਵੱਲ ਉੱਡ ਕੇ ਨੰਗਲ। ਜਦ ਉਹਦੇ ਕੋਲ
ਆਇਆ, ਤਾਂ ਡਿੱਠਾ, ਜੋ ਪਾਣੀ ਐਡਾ ਨੀਵਾਂ ਹੈ ਕਿ
ਉਹ ਸਾਰਾ ਜੋਰ ਲਾਕੇ ਬੀ ਨਿਵੇਂ ਤਦ ਬੀ ਉਸਦੇ ਨੇੜੇ
ਨਹੀਂ ਪੁੱਜ ਸਕਦਾ। ਇਹ ਵੇਖ ਕੇ ਘੜੇ ਨੂੰ ਭੰਨਣ
ਲੱਗਾ, ਫਿਰ ਮੂਧਾ ਕਰਨ ਲੱਗ, ਪਰ ਇਸ ਕੰਮ
ਕਰਨ ਦਾ ਭੀ ਉਹ ਦੇ ਵਿੱਚ ਜੋਰ ਨਹੀਂ ਸਾ, ਓੜਕ ਨੂੰ
ਕਈ ਨਿੱਕੇ ਨਿੱਕੇ ਰੋੜੇ ਪਏ ਹੋਏ ਚੁੱਕ ੨ ਕੇ ਘੜੇ
ਵਿੱਚ ਪਾਈ ਗਿਆ, ਅੰਤ ਨੂੰ ਜਦ ਪਾਣੀ ਕੰਢਿਆਂ ਉੱਤੇ
ਆ ਗਿਆ, ਤਾਂ ਉਸ ਨੇ ਪੀਤਾ ਅਰ ਆਪਣੀ ਤੇਹ
ਮੱਠੀ ਕਰ ਲਈ

(੮੩) ਰਜਵਾੜੇ ॥


ਵੱਡੇ ਛੋਟੇ ਲਾਟ, ਕਮਿਸ਼ਨਰ,ਡਿਪਟੀ ਕਮਿਸ਼ਨਰ,
ਤਸੀਲਦਾਰ ਆਦਿਕ ਸਰਕਾਰੀ ਹੁੱਦੇਦਾਰ ਹਨ,
ਸਰਕਾਰੋਂ ਤਲਬਾਂ ਪਾਂਦੇ ਹਨ। ਇਕ ਥਾਓਂ ਦੂਜੇ ਥਾਂ
ਬਦਲ ਜਾਂਦੇ ਹਨ। ਪਰ ਪੰਜਾਬ ਵਿੱਚ ਇਨ੍ਹਾਂ ਤੋਂ ਛੁਟ
ਕਈ ਹਾਕਮ ਅਜਿਹੇ ਭੀ ਹਨ ਜੋ ਆਪ ਰਾਜ ਕਰਦੇ
ਹਨ ਤੇ ਆਪਣੇ ਦੇਸ ਦੇ ਆਪ ਮਾਲਕ ਹਨ। ਉਨ੍ਹਾਂ ਅੱਗੇ
ਬੀ ਏਸੇ ਤਰ੍ਹਾਂ ਢੇਰ ਨੌਕਰ ਹਨ। ਉਹ ਆਪਣੇ ਦੇਸ ਦੀ
ਆਂਮਦਨੀ ਆਪਣੇ ਖਜਾਨੇ ਪਾਂਦੇ ਹਨ। ਇਹ ਰਾਜੇ ਤੇ,
ਨਵਾਬ ਹਨ॥