ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/166

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੧)


ਪਰ ਇਨ੍ਹਾਂ ਦਾ ਰਾਜ ਅੰਗ੍ਰੇਜ਼ਾਂ ਵਾਂਙਣ ਬਹੁਤਾ
ਵੱਡਾ ਨਹੀਂ। ਥੋੜੇ ਥੋੜੇ ਦੇਸ਼ ਵਿੱਚ ਰਾਜ ਕਰਦੇ ਹਨ।
ਇਹ ਸਬ ਸਰਕਾਰ ਅੰਗ੍ਰੇਜ਼ੀ ਦੇ ਅਧੀਨ ਹਨ। ਲੋੜ
ਵੇਲੇ ਫ਼ੌਜਾਂ ਤੇ ਰੁਪੈ ਨਾਲ ਸਰਕਾਰ ਦੀ ਮੱਦਦ ਕਰਦੇ
ਹਨ। ਸਰਕਾਰ ਬੀ ਉਨ੍ਹਾਂ ਦੀ ਰੱਖਿਆ ਕਰਦੀ ਹੈ॥
ਪੰਜਾਬ ਵਿੱਚ ਰਜਵਾੜੇ ਬਹੁਤ ਹਨ। ਇਨ੍ਹਾਂ
ਵਿੱਚੋਂ ਸਭ ਤੋਂ ਵੱਡਾ ਕਸ਼ਮੀਰ ਦਾ ਰਾਜ ਹੈ। ਇਹ
ਪਹਾੜੀ ਇਲਾਕਾ ਹੈ। ਪਹਾੜ ਵਿੱਚ ਤਰ੍ਹਾਂ ਤਰ੍ਹਾਂ ਦੇ ਮੇਵੇ
ਤੇ ਫਲ ਫੁੱਲ ਹੁੰਦੇ ਹਨ। ਸੇਉ, ਨਾਸਪਾਤੀ, ਬਿਹੀ,
ਬਦਾਮ ਆਦਿਕ ਫਲ ਕਸ਼ਮੀਰ ਦੇ ਪਹਾੜਾਂ ਵਿੱਚ ਬਹੁਤ
ਹੁੰਦੇ ਹਨ। ਖੇਤਾਂ ਵਿੱਚ ਚੌਲ ਤੇ ਮਕਈ ਆਦਿਕ ਅਨਾਜ
ਬਹੁਤ ਹੁੰਦੇ ਹਨ। ਕੇਸਰ ਤੇ ਜੀਰਾ ਬੀ ਬਹੁਤ ਏਧਰੋਂ
ਹੀ ਆਓਦਾ ਹੈ। ਕਸ਼ਮੀਰੀ ਲੋਈਆਂ ਚਾਦਰਾਂ ਤੇ ਪੱਟੂ
ਮਸ਼ਾਹੂਰ ਹਨ॥

ਏਥੇ ਹਿੰਦੂ ਮਹਾਰਾਜੇ ਦਾ ਰਾਜ ਹੈ। ਇਸ ਰਾਜ
ਦੇ ਅੰਦਰ ਉੱਚਿਆਂ ਪਹਾੜਾਂ ਤੇ ਸਦਾ ਬਰਫ਼ ਪਈ
ਰਹਿੰਦੀ ਹੈ ਜਿਸ ਕਰਕੇ ਕਸ਼ਮੀਰ ਵਿੱਚ ਗਰਮੀ ਥੋੜੀ
ਹੁੰਦੀ ਹੈ ਅਤੇ ਬਹਤ ਸਾਹਿਬ ਲੋਕ ਅਤੇ ਦੇਸੀ ਧਨੀ
ਆਦਮੀ ਗਰਮੀ ਦੀ ਰੁੱਤੇ ਕਸ਼ਮੀਰ ਵਿੱਚ ਜਾ ਰਹਿੰਦੇ
ਹਨ। ਪਰ, ਸਿਆਲ ਦੀ ਰੁੱਤੇ ਪਾਲਾ ਬੀ ਅਜਿਹਾ ਪੈਂਦਾ
ਹੈ ਜੋ ਓਥੇ ਰਹਿਣਾ ਬੀ ਔਖਾ ਹੋ ਜਾਂਦਾ ਹੈ। ਇਨ੍ਹੀਂ