ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੨)


ਦਿਨੀਂ ਮਹਾਰਾਜਾ ਸਾਹਿਬ ਆਪਣੀ ਰਾਜਧਾਨੀ ਸਿਰੀ
ਨਗਰ ਨੂੰ ਛੱਡ ਕੇ ਜੰਮੂ ਆ ਵਸਦੇ ਹਨ ਤੇ ਹੋਰ ਲੋਕ
ਕਾਂਗੜੀਆਂ ਸੇਕ ਸੇਕ ਕੇ ਝੱਟ ਲੰਘਾਂਦੇ ਹਨ।

ਪੰਜਾਬ ਵਿੱਚ ਸਿੱਖ ਰਾਜੇ ਬੀ ਕਿੰਨੇ ਹਨ। ਪਟਿ-
ਆਲਾ, ਜੀਦ ਤੇ ਨਾਭੇ ਦੇ ਰਾਜੇ ਇੱਕ ਆਦਮੀ ਦੀ
ਬੰਸ ਵਿੱਚੋਂ ਹਨ ਜਿਸ ਦਾ ਨਾਉਂ ਫੂਲ ਸੀ। ਇਸ ਲਈ
ਇਨ੍ਹਾਂ ਨੂੰ ਫੂਲਕੀਆਂ ਰਿਆਸਤਾਂ ਆਖਦੇ ਹਨ।
ਸਿੱਖਾਂ ਦੀਆਂ ਹੋਰ ਦੋ ਵੱਡੀਆਂ ਰਿਆਸਤਾਂ ਹਨ। ਕਪੂਰ
ਥਲਾ ਅਤੇ ਫਰੀਦਕੋਟ। ਇਹ ਸਾਰੀਆਂ ਰਿਆਸਤਾਂ
ਕਪੂਰਬਲੇ ਨੂੰ ਛੱਡ ਕੇ ਸਤਲੁਜੋਂ ਪਾਰ ਹਨ। ਕਪੂਰਥਲਾ
ਬਿਆਸ ਅਤੇ ਸਤਲੁਜ ਦੇ ਦੁਆਬੇ ਵਿੱਚ ਹੈ॥

ਪੰਜਾਬ ਦੇ ਦੱਖਣ ਵੱਲ ਮੁਸਲਮਾਨਾਂ ਦੀ ਬੀ
ਇੱਕ ਵੱਡੀ ਰਿਆਸਤ ਹੈ। ਇਸਦਾ ਨਾਉਂ ਬਹਾਵਲਪੁਰ
ਹੈ, ਇੱਥੇ ਨਵਾਬ ਦਾ ਰਾਜ ਹੈ। ਇਹ ਰੇਤਲਾ ਮੁਲਖ ਹੈ।
ਪਾਣੀ ਬਹੁਤ ਥੋੜ੍ਹਾ ਹੈ। ਪਿੰਡ ਦੂਰ ਦੂਰ ਵਸਦੇ ਹਨ,
ਨਵਾਬ ਸਾਹਿਬ ਸ਼ਹਿਰ ਬਹਾਵਲਪੁਰ ਵਿੱਚ ਰਹਿੰਦੇ ਹਨ।
ਜਿੱਥੇ ਉਨ੍ਹਾਂ ਦੇ ਮਹਲ ਵਡੇ ਸੁੰਦਰ ਬਣੇ ਹੋਏ ਹਨ।
ਸਤਲੁਜ ਦਰਯਾ ਇਸ ਰਾਜ ਦੇ ਉੱਤਰ ਵੱਲ ਵਗਦਾ ਹੈ
ਤੇ ਪੰਜਾਬ ਨਾਲੋਂ ਇਹਦਾ ਬੰਨਾ ਨਿਖੇੜਦਾ ਹੈ। ਪੰਜਾਬ
ਵਿੱਚ ਹੋਰ ਬਹੁਤ ਸਾਰੀਆਂ ਰਿਆਸਤਾਂ ਹਨ
ਛੋਟੀਆਂ ੨ ਹਨ॥