ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/168

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੩)



(੮੪) ਰੋਟੀ ॥੬॥


ਵੀਰੋਂ ਹੁਨ ਕੁਛ ਕੁਛ ਵੇਲ ਤੇ ਚੰਗਾ ਹੀ ਲੈਂਦੀ ਸੀ,
ਪਰ ਰੋਟੀ ਤਵੇ ਤੇ ਠੀਕ ਪਾਣ ਦੀ ਜਾਚ ਅਜੇ ਬੀ ਨਹੀਂ
ਸੀ। ਜਦ ਤਵੇ ਤੇ ਪਾਂਦੀ ਸੀ, ਕਦੀ ਰੋਟੀ ਗੁੱਛਾ ਹੋ
ਜਾਂਦੀ ਕਦੀ ਵਿੱਚ ਵੱਢ ਪੈ ਜਾਂਦੇ ਸਨ।

ਇੱਕ ਦਿਨ ਦਾਦੀ ਆਖਣ ਲੱਗੀ, ਹੁਣ ਤਾਂ ਤੈਨੂੰ
ਆਟਾ ਗੁੰਨ੍ਹਣ ਸਵਾਰਨ ਅਤੇ ਤੌਣ ਅਰ ਪੇੜੇ ਬਨਾਨ
ਅਰ ਚੁਣਨ ਅਰ ਵੇਲਨ ਦੀ ਜਾਂਚ ਆ ਗਈ ਹੈ, ਪਰ
ਤੂੰ ਰੋਟੀ ਤਵੇ ਤੇ ਠੀਕ ਨਹੀਂ ਪਾ ਸਕਦੀ ਹੈਂ॥
ਵੀਰੋ---ਮੈਨੂੰ ਦੱਸੋ ਕਿੱਕੁਰ ਰੋਟੀ ਤਵੇ ਤੇ ਪਾਈਦੀ ਹੈ,
ਜੋ ਖਰਾਬ ਨਾਂ ਹੋਵੇ?
ਦਾਦੀ---ਜਦ ਚਕਲੇ ਤੋਂ ਚੁੱਕ ਕੇ ਤਵੇ ਤੇ ਪਾਈਦੀ ਹੈ,
ਤਾਂ ਇੱਕ ਦੋ ਵਾਰੀ ਧੱਫੜ ਮਾਰ ਕੇ ਪੀਡੇ ਹੱਥ
ਨਾਲ ਜਰਾ ਹੱਥ ਮੋਕਲਾ ਕਰ ਕੇ ਇੱਕੋ ਵੇਰੀ
ਪਾ ਦੇਣੀ ਚਾਹੀਦੀ ਹੈ।
ਵੀਰੋ ਨੇ ਇੱਸੇ ਤਰਾਂ ਕੀਤਾ ਅਰ ਰੋਟੀ ਇੱਕੋ ਜੇਹੀ
ਸਾਫ ਪੈ ਗਈ। ਵੇਖ ਕੇ ਵੀਰੋ ਬੜੀ ਰਾਜੀ ਹੋਈ।