ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/169

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੪)

ਪਰ ਲੱਗੀ ਪੋਟਿਆਂ ਨਾਲ ਜੋ ਫੜਕੇ ਉਥੱਲਣ ਤਾਂ ਪੋਟੇ
ਸੜ ਗਏ। ਲੱਗੀ ਬੁੜ ਬੁੜ ਕਰਨ। "ਇਹ ਕਿਹਾ
ਕੁਢਬਾ ਕੰਮ ਹੈ ਰੋਜ ਦਿਹਾੜੇ ਪਏ ਪੋਟੇ ਸਾੜੋ॥
ਦਾਦੀ---"ਆਪ ਕੁਚੱਜੀ ਵੇਹੜੇ ਨੂੰ ਦੋਸ਼" ਕੰਮ ਕਿਉਂ
ਭੈੜਾ ਹੋਇਆ, ਕੋਈ ਰੋਟੀ ਥੁੱਲਣ ਵਿੱਚ
ਪੋਟੇ ਜਰੁਰ ਸੜਦੇ ਹਨ? ਹੱਥ ਤੇ ਪੋਟੇ ਸਾੜਨੇ
ਕੁਚੱਜੀਆਂ ਦਾ ਕੰਮ ਹੈ॥
ਵੀਰੋ---ਦੱਸੋ ਖਾਂ, ਪੋਟੇ ਸਾੜਿਆਂ ਬਾਝ ਕਿੱਕੁਰ ਥੁੱਲੀਦੀ
ਹੈ।
ਦਾਦੀ--- ਲਿਆ ਮੈਂ ਤੈਨੂੰ ਥੁੱਲ ਦਿੰਦੀ ਹਾਂ। ਇਹ
ਆਖ ਕੇ ਪੋਟੇ ਰੋਟੀ ਤੇ ਪੋਲੇ ਜਹੇ ਰੱਖਕੇ
ਕੰਢੇ ਤੀਕ ਖਿਸਕਾ ਲਿਆਈ। ਮੁੜ ਫੜ ਕੇ
ਛੇਤੀ ਨਾਲ ਚਾ ਥੁੱਲੀ।
ਵੀਰੋ---ਇਹ ਤੇ ਚੰਗਾ ਉਪਾਉ ਹੈ। ਇਸ ਤੋਂ ਤਾਂ
ਉੱਗਲਾਂ ਨੂੰ ਜਰਾ ਬੀ ਸੇਕ ਨਹੀਂ ਲੱਗਦਾ।
ਅਰ ਨਾਂ ਹੀ ਰੋਟੀ ਵਿਚ ਪੋਟੇ ਚੁੱਭ ਕੇ ਦਾਗ਼
ਹੀ ਪੈਂਦੇ ਹਨ। ਹੁਣ ਵੀਰੋ ਚੰਗੀ ਤਰ੍ਹਾਂ ਰੋਟੀ
ਪਾਣ ਤੇ ਥੁੱਲਣ ਲੱਗ ਪਈ ਪਰ ਠੀਕ ਪਕ