ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/170

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੫)

ਤੇ ਸੇਕ ਨਹੀਂ ਸਕਦੀ ਸੀ। ਕਿਸੇ ਪਾਸਿਓ
ਕੱਚੀ ਕਿਸੇ ਪਾਸਿਓਂ ਸੜੀ ਰੱਖਦੀ ਸੀ।

ਦਾਦੀ---ਇਹ ਰੋਟੀ ਕੌਣ ਖਾਏਗਾ? ਮੈਂ ਤੇਰੇ ਕੋਲ
ਬੈਠਦੀ ਹਾਂ ਦੁਜੀ ਰੋਟੀ ਤਵੇ ਤੇ ਪਾ, ਤੈਨੂੰ
ਸੇਕਣ ਤੇ ਪਕਾਣ ਦੀ ਜਾਚ ਦੱਸਾਂ॥
ਵੀਰੋ ਨੇ ਰੋਟੀ ਵੇਲਕੇ ਉੱਤੇ ਪਾਈ। ਜਦ
ਜਰਾਕੁ ਸੇਕ ਲੱਗਾ, ਦਾਦੀ ਨੇ ਕਿਹਾ ਹੁਣ
ਪਰਤਾਂ ਦੇਹ ਤਾਂ ਇੱਕਵਾਸੀ ਪੱਕ ਜਾਏ।
ਵੀਰੋ ਨੇ ਪਰਤ ਦਿੱਤੀ॥
ਦਾਦੀ---ਨਾਲ ਨਾਲ ਇਸ ਨੂੰ ਫੇਰੀ ਬੀ ਆ ਕਿ ਚਾਰੇ
ਪਾਸਿਓਂ ਇੱਕੋ ਜੇਹੀ ਪੱਕੇ, ਮਤਾਂ ਅੱਗੇ ਵਾਕੁਰ
ਖ਼ਰਾਬ ਹੋ ਜਾਏ। ਜਦ ਸਾਰੀ ਰੋਟੀ ਪੁਰ
ਚੰਗੀਆਂ ਲਾਲ ਫੁੱਲੀਆਂ ਪੈ ਗਈਆਂ, ਤਾਂ
ਅਖਿਆਂ, ਹੁਣ ਫੇਰ ਪਰਤਾ। ਵੀਰੋਂ ਨੇ ਇਸੇ
ਤਰ੍ਹਾਂ ਕੀਤਾ। ਜਾਂ ਜਰਾਕੁ ਸੇਕ ਲੱਗਾ ਤਾਂ
ਦਾਦੀ ਨੇ ਹੇਠ ਲਹਾਕੇ ਲੱਕੜੀਆਂ ਪਰ੍ਹਾਂ
ਕੀਤੀਆਂ ਅਰ ਰੋਟੀ ਚੁੱਲ੍ਹੇ ਦੇ ਨਾਲ ਖੜੀ
ਕਰਵਾਈ ਤੇ ਆਖਿਆ ਜਾਂ ਇੱਕ ਥਾਂ ਜਰਾਕੁ
ਸੇਕ ਲੱਗੇ ਤਾਂ ਫੇਰ ਅੱਗੇ ਖਿਸਕਾਈ ਜਾਹ
ਕਿ ਸਾਰੀ ਰੋਟੀ ਫੁੱਲ ਪਵੇ। ਕਈ ਦਿਨ ਇਸ