ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/171

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੬)


ਤਰ੍ਹਾਂ ਕਰਦਿਆਂ ਉਸ ਨੂੰ ਪਕਾਣ ਦੀ ਜਾਂਚ ਆ ਗਈ

(੮੫) ਦਿੱਲੀ ॥


ਇਹ ਵੱਡਾ ਪੁਰਾਣਾ ਸ਼ਹਿਰ ਹੈ। ਜਮਨਾਂ ਦਰਯਾ
ਦੇ ਸੱਜੇ ਕੰਢੇ ਤੇ ਵਸਦਾ ਹੈ। ਮੁੱਢ ਕਦੀਮ ਤੋਂ ਹਜ਼ਾਰਾਂ
ਵਰ੍ਹੇ ਇਹ ਹਿੰਦੁਸਤਾਨ ਦੀ ਰਾਜਧਾਨੀ ਰਿਹਾ ਹੈ। ਏਸੇ
ਕਰਕੇ ਸ਼ਹਿਰ ਦੇ ਸੁਹੱਪਣ ਤੇ ਸੋਭਾ, ਬਜਾਰਾਂ ਦੀ ਰੌਣਕ,
ਬਣਜ ਬੁਪਾਰ ਦਾ ਵਾਧਾ, ਵਸਨੀਕਾਂ ਦੀ ਰਹਿਤ ਬਹਿਤ
ਉਨ੍ਹਾਂ ਦੀ ਮਿੱਠੀ ਮਿੱਠੀ ਬੋਲੀ, ਸਭ ਕੁਝ ਸਲਾਹਹੁਣ ਜੋਗ
ਹੈ। ਅਜੇਹੇ ਸ਼ਹਿਰ ਦੀ ਸੈਲ ਕਰਨ ਦੀ ਕਿਸ ਨੂੰ ਸੱਧਰ
ਨਹੀਂ ਹੁੰਦੀ? ਚਾਂਦਨੀ ਚੌਂਕ ਦਿੱਲੀ ਵਿੱਚ ਸਬ ਤੋਂ ਖੁੱਲ੍ਹਾ
ਤੇ ਬਾਂਕਾ ਬਜਾਰ ਹੈ। ਦੋਹੀਂ ਪਾਸੀਂ ਬਜਾਜਾਂ ਸੇਠਾਂ ਦੀਆਂ
ਹੱਟੀਆਂ ਵੱਡੀਆਂ ਸੁੰਦਰ ਹਨ, ਜਿਨ੍ਹਾਂ ਵਿੱਚ ਲੱਖਾਂ
ਰੁਪੈਆਂ ਦਾ ਦੇਸੀ ਤੇ ਵਲਾਇਤੀ ਮਾਲ ਭਰਿਆ ਹੋਇਆ
ਹੈ। ਦੋਹੀਂ ਪਾਸੀਂ ਹੱਟੀਆਂ ਦੇ ਨਾਲ ਨਾਲ ਵੱਡੀਆਂ
ਚੌੜੀਆਂ ਸੜਕਾਂ ਹਨ। ਉਨ੍ਹਾਂ ਤੇ ਬੱਘੀਆਂ ਯੱਕੇ ਚਲਦੇ
ਹਨ। ਇਨ੍ਹਾਂ ਦੋਹਾਂ ਸੜਕਾਂ ਦੇ ਵਿਚਕਾਰ ਨਹਿਰ ਹੈ ਪਰ
ਇਹ ਛੱਤੀ ਹੋਈ ਹੈ। ਨਹਿਰ ਦੇ ਸੱਜੇ ਖੱਬੇ ਸੜਕਾਂ ਦੇ
ਕੰਢੇ ਰੁੱਖ ਲੱਗੇ ਹੋਏ ਹਨ, ਜਿਨ੍ਹਾਂ ਕਰਕੇ ਬਜਾਰ ਵਿਚ